ਭਾਰਤ ਵੱਲੋਂ ਤੁਰਮੇਨੀਸਤਾਨ ਨੂੰ ਦੂਰਸੰਚਾਰ ਖੇਤਰ 'ਚ ਮਦਦ ਦੀ ਪੇਸ਼ਕਸ਼

ਨਵੀਂ ਦਿੱਲੀ, 18 ਸਤੰਬਰ-ਭਾਰਤ ਨੇ ਦੋਹਾਂ ਦੇਸ਼ਾਂ ਦੇ ਸਾਂਝੇ ਫਾਇਦੇ ਲਈ ਤੁਰਮੇਨੀਸਤਾਨ ਨੂੰ ਸੂਚਨਾ, ਸੰਚਾਰ ਤੇ ਦੂਰਸੰਚਾਰ ਖੇਤਰਾਂ ਵਿੱਚ ਹਰ ਤਰ੍ਹਾਂ ਦੇ ਸਹਿਯੋਗ ਦੀ ਪੇਸ਼ਕਸ਼ ਕੀਤੀ ਹੈ। ਤੁਰਮੇਨੀਸਤਾਨ ਦੀ ਰਾਜਧਾਨੀ ਅਸ਼ਖ਼ਾਬਾਦ ਵਿੱਚ ਕੱਲ੍ਹ ਸ਼ੁਰੂ ਹੋਏ ਤੁਰਮੇਨ ਟੈਲ 2012 ਦੇ ਉਦਘਾਟਨੀ ਸਮਾਗਮ ਨੂੰ ਸੰਬੋਧਨ ਕਰਦਿਆਂ ਕੇਂਦਰੀ ਦੂਰਸੰਚਾਰ, ਸੂਚਨਾ ਤਕਨਾਲੌਜੀ ਤੇ ਮਨੁੱਖੀ ਸਰੋਤ ਵਿਕਾਸ ਮੰਤਰੀ ਸ਼੍ਰੀ ਕਪਿਲ ਸਿੱਬਲ ਨੇ ਖਿੱਤੇ ਦੇ ਨਾਗਰਿਕਾਂ ਨੂੰ ਸਮਾਜਿਕ ਤੇ ਆਰਥਿਕ ਉਚੱਾ ਚੁੱਕਣ ਲਈ ਖੇਤਰੀ ਮਿਲਵਰਤਣ ਦੀ ਲੋੜ 'ਤੇ ਜ਼ੋਰ ਦਿੱਤਾ।
ਉਨ੍ਹਾਂ ਭਾਰਤ ਦੇ ਦੂਰਸੰਚਾਰ ਖੇਤਰ ਦੀਆਂ ਕਾਮਯਾਬੀਆਂ ਦਾ ਜ਼ਿਕਰ ਕਰਦਿਆਂ ਇਸ ਸਾਲ ਐਲਾਨੀ ਗਈ ਨਵੀਂ ਕੌਮੀ ਦੂਰ ਸੰਚਾਰ ਨੀਤੀ ਵਿੱਚ ਕੀਤੀਆਂ ਗਈਆਂ ਪਹਿਲ ਕਦਮੀਆਂ ਉਤੇ ਚਾਨਣਾ ਪਾਇਆ। ਸ਼੍ਰੀ ਸਿੱਬਲ ਨੇ ਤੁਰਮੇਨੀਸਤਾਨ ਨੂੰ ਈ. ਸਿਹਤ, ਈ. ਸਿੱਖਿਆ ਤੇ ਈ. ਗਰਵਨੈਸ ਸੇਵਾਵਾਂ ਵਿੱਚ ਸਹਿਯੋਗ ਦੀ ਪੇਸ਼ਕਸ਼ ਕੀਤੀ।