ਗਡਕਰੀ ਮੁੜ ਹੋਏ ਆਪੇ ਤੋਂ ਬਾਹਰ, ਪ੍ਰਧਾਨ ਮੰਤਰੀ ਨੂੰ ਕਿਹਾ ਗਾਂਧੀ ਦਾ ਬਾਂਦਰ PDF PRINT ਈ ਮੇਲ

ਨਵੀਂ ਦਿੱਲੀ: ਭਾਜਪਾ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਗਡਕਰੀ ਦੀ ਜ਼ੁਬਾਨ ਇਕ ਵਾਰ ਫ਼ਿਰ ਕਾਬੂ ਤੋਂ ਬਾਹਰ ਹੋ ਗਈ। ਕਾਮਨਵੈਲਥ ਖੇਡਾਂ 'ਚ ਭ੍ਰਿਸ਼ਟਾਚਾਰ ਦੇ ਸਵਾਲਾਂ 'ਤੇ ਉਨ੍ਹਾਂ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਮਹਾਤਮਾ ਗਾਂਧੀ ਦਾ ਬਾਂਦਰ ਕਹਿ ਦਿੱਤਾ। ਗਡਕਰੀ 'ਕਾਮਨਵੈਲਥ ਖੇਡਾਂ ਜਾਂ ਕਾਮਨ ਮੈਨ ਲੁੱਟ' ਵਿਸ਼ੇ 'ਤੇ ਇਕ ਸੈਮੀਨਾਰ 'ਚ ਪ੍ਰਧਾਨ ਮੰਤਰੀ ਦੀ ਭੂਮਿਕਾ ਨੂੰ ਲੈ ਕੇ ਜੁਆਬ ਦੇ ਰਹੇ ਸਨ। ਇਸ ਦੌਰਾਨ ਉਨ੍ਹਾਂ ਨੇ ਕਹਿ ਦਿੱਤਾ ਕਿ ਪ੍ਰਧਾਨ ਮੰਤਰੀ ਗਾਂਧੀ ਜੀ ਦੇ ਬਾਂਦਰਾਂ ਵਰਗਾ ਵਿਹਾਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ, ''ਪੀ.ਐਮ. ਕੋਲ ਕੰਨ ਹਨ, ਪਰ ਉਹ ਸੁਣਦੇ ਨਹੀਂ, ਅੱਖਾਂ ਤਾਂ ਹਨ ਪਰ ਉਨ੍ਹਾਂ ਨੂੰ ਦਿਖਾਈ ਨਹੀਂ ਦਿੰਦਾ ਅਤੇ ਜ਼ੁਬਾਨ ਵੀ ਹੈ ਪਰ ਕੁਝ ਬੋਲਦੇ ਨਹੀਂ। ਲੱਗਦਾ ਹੈ ਕਿ ਮਨਮੋਹਨ ਸਿੰਘ ਮਹਾਤਮਾ ਗਾਂਧੀ ਦੇ ਉਨ੍ਹਾਂ ਬਾਂਦਰਾਂ ਵਾਂਗ ਹਨ, ਜੋ ਕੰਨ, ਅੱਖਾਂ ਅਤੇ ਮੂੰਹ 'ਤੇ ਹੱਥ ਧਰ ਕੇ ਬੈਠੇ ਹੁੰਦੇ ਹਨ।'' ਉਨ੍ਹਾਂ ਨਸੀਹਤ ਦਿੰਦਿਆਂ ਕਿਹਾ ਕਿ ਮਨਮੋਹਨ ਸਿੰਘ ਬਾਂਦਰਾਂ ਵਰਗਾ ਵਿਹਾਰ ਛੱਡਣ ਅਤੇ ਕਾਮਨਵੈਲਥ ਖੇਡਾਂ ਦੇ ਮਾਮਲੇ 'ਚ ਚੁੱਪ ਤੋੜਨ।

 
ਆਜ਼ਾਦੀ ਦਿਵਸ ਮੌਕੇ : ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਨੂੰ ਪੁਲੀਸ ਵਾਲੇ ਨੇ ਛਿੱਤਰ ਨਾਲ ਸਲਾਮ PDF PRINT ਈ ਮੇਲ

ਸ੍ਰੀਨਗਰ : ਜੰਮੂ ਅਤੇ ਕਸ਼ਮੀਰ ਵਿੱਚ ਆਜ਼ਾਦੀ ਦਿਵਸ ਸਬੰਧੀ ਸਮਾਗਮ ਦੌਰਾਨ ਬਖਸ਼ੀ ਸਟੇਡੀਅਮ ਵਿੱਚ ਮੁੱਖ ਮੰਤਰੀ ਉਮਰ ਅਬਦੁੱਲਾ ਵੱਲ ਇੱਕ ਅਸਿਸਟੈਂਟ ਸਬ ਇੰਸਪੈਕਟਰ ਵੱਲੋਂ ਜੁੱਤਾ ਚਲਾਇਆ ਗਿਆ । ਪਰ ਇਹ ਜੁੱਤਾ ਉਮਰ ਨੂੰ ਨਹੀ ਲੱਗਾ । ਪੀ ਆਈ ਪੀ ਗੈਲਰੀ ਵਿੱਚੋਂ ਮੁੱਖ ਮੰਤਰੀ ਨਿਸ਼ਾਨਾ ਬਣਾ ਕੇ ਛੱਡਿਆ ਇਹ ਜੁੱਤਾ ਮੰਚ ਦੇ ਕੋਲ ਜਾ ਕੇ ਡਿੱਗ ਪਿਆ । ਪੁਲੀਸ ਨੇ ਇਸ ਵਿਅਕਤੀ ਨੂੰ ਮੌਕੇ ਤੇ ਹੀ ਗ੍ਰਿਫ਼ਤਾਰ ਕਰ ਲਿਆ ਗਿਆ। ਉਹ ਕਸ਼ਮੀਰ ਦੀ ਆਜ਼ਾਦੀ ਲਈ ਨਾਅਰੇ ਵੀ ਲਾ ਰਿਹਾ ਸੀ । ਸ੍ਰੀਨਗਰ ਦੇ ਸੀਨੀਅਰ ਪੁਲੀਸ ਅਧਿਕਾਰੀ ਆਸਿ਼ਕ ਬੁਖਾਰੀ ਮੁਤਾਬਿਕ ਅਬਦੁਲ ਅਹਿਦ ਜਾਨ ਨਾਂਮੀ ਇਹ ਵਿਅਕਤੀ ਪੁਲੀਸ ਵਿੱਚ ਸਹਾਇਕ ਸਬ ਇੰਸਪੈਕਟਰ ਹੈ ਅਤੇ ਹੁਣ ਸਸਪੈਂਡ ਚੱਲ ਰਿਹਾ ਹੈ।


ਜਿ਼ਕਰਯੋਗ ਹੈ ਕਿ ਉਮਰ ਅਬਦੁੱਲਾ ਇਸ ਹਮਲੇ ਤੋਂ ਘਬਰਾਏ ਨਹੀਂ ਬਲਕਿ ਆਪਣਾ ਭਾਸ਼ਣ ਜਾਰੀ ਰੱਖਿਆ ।

 

 
ਮਾਂ-ਪਿਓ, ਭੈਣ ਅਤੇ ਦਾਦਾ ਦੀ ਕੀਤੀ ਹੱਤਿਆ PDF PRINT ਈ ਮੇਲ

 

ਸੱਚ ਕਿਹਾ ਹੈ ਕਿਸੇ ਨੇ ਕਿ ‘ਪਿਆਰ ਅੰਨ੍ਹਾ ਹੁੰਦਾ ਹੈ।’ ਤਾਂ ਹੀ ਤਾਂ ਇਸੇ ਅੰਨ੍ਹੇਪਣ ’ਚ ਇਨਸਾਨ ਨੂੰ ਅੱਗੇ-ਪਿੱਛੇ ਵਿਖਾਈ ਦੇਣਾ ਬੰਦ ਹੋ ਜਾਂਦਾ ਹੈ। ਉਸ ਦੇ ਸੋਚਣ ਸਮਝਣ ਦੀ ਸ਼ਕਤੀ ਖ਼ਤਮ ਹੋ ਜਾਂਦੀ ਹੈ। ਫ਼ਿਰ ਅੱਗੇ ਮਾਪੇ ਹੋਣ ਜਾਂ ਮਿੱਤਰ ਜਾਂ ਫ਼ਿਰ ਰਿਸ਼ਤੇਦਾਰ, ਹਰੇਕ ਰੁਕਾਵਟ ਪੈਦਾ ਕਰਨ ਵਾਲਾ ਇਨਸਾਨ ਉਸ ਨੂੰ ਆਪਣਾ ਦੁਸ਼ਮਣ ਨਜ਼ਰ ਆਉਂਦਾ ਹੈ। ਅਜਿਹਾ ਹੀ ਇੱਕ ਹਾਦਸਾ ਬੀਤੀ ਸਵੇਰ ਨਾਭੇ ’ਚ ਵਾਪਰਿਆ, ਜਿੱਥੇ ਬੇਟੇ ਨੇ ਹੀ ਆਪਣੇ ਪਰਵਾਰ ਦੇ ਚਾਰ ਮੈਂਬਰਾਂ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ। ਇਸ ਮਾਮਲੇ ਨੂੰ ਪੁਲਿਸ ਨੇ ਇੱਕ ਦਿਨ ’ਚ ਹੀ ਸੁਲਝਾ ਲਿਆ ਹੈ। ਜ਼ਿਲ੍ਹੇ ਦੇ ਐਸ.ਐਸ.ਪੀ. ਰਣਬੀਰ ਸਿੰਘ ਖਟੜਾ ਨੇ ਬੀਤੀ ਰਾਤ ਇੱਥੇ ਪੱਤਰਕਾਰਾਂ ਨੂੰ ਦੱਸਿਆ ਕਿ ਇਸ ਪਰਵਾਰ ਦੇ ਬੇਟੇ ਅੰਮ੍ਰਿਤਵੀਰ ਸਿੰਘ ਨੇ ਹੀ ਇਹ

ਅੱਗੇ ਪੜੋ....
 
ਨਾ ਫੀਸ ਰਿਫੰਡ ਹੋਈ ਅਤੇ ਨਾ ਹੀ ਮਿਲਿਆ ਵੀਜ਼ਾ PDF PRINT ਈ ਮੇਲ

   

 ਹਾਲੈਂਡ ਵਿੱਚ ਹੋਗ ਸਥਿਤ ਯੂਰੋਪੀਅਨ ਯੂਨੀਵਰਸਿਟੀ ਫਾਰ ਪ੍ਰੋਫੇਸ਼ਨਲ ਐਜੂਕੇਸ਼ਨ (ਈਯੂਪੀਈ) ਦਾ ਪੰਜਾਬ ਅਤੇ ਹਰਿਆਣਾ ਦੇ 29 ਵਿਦਿਆਰਥੀਆਂ ਨਾਲ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ। ਇਨ੍ਹਾਂ ਵਿਦਿਆਰਥੀਆਂ ਤੋਂ ਕੁੱਲ ਇੱਕ ਲੱਖ 47 ਹਜ਼ਾਰ ਯੂਰੋ ਲਗਭਗ 87 ਲੱਖ ਰੁਪਏ ਫੀਸ ਤਾਂ ਵਸੂਲ ਲਈ ਗਈ, ਪਰ ਇਨ੍ਹਾਂ ਨੂੰ ਨਾ ਤਾਂ ਫੀਸ ਰਿਫੰਡ ਕੀਤੀ ਗਈ ਅਤੇ ਨਾ ਵੀ ਵੀਜ਼ਾ ਦਿੱਤਾ ਗਿਆ। ਸਿਰਫ਼ ਜਾਣਕਾਰੀ  ਮਿਲੀ ਤਾਂ ਇਹ ਕਿ ਯੂਨੀਵਰਸਿਟੀ ਦੇ ਖਿਲਾਫ਼ ਅਪਰਾਧਕ ਮਾਮਲੇ ਦੇ ਵਿਚਾਰ ਅਧੀਨ ਰਹਿੰਦੇ ਯੂਨੀਵਰਸਿਟੀ ਨੂੰ ਬੰਦ ਕਰ ਦਿੱਤਾ ਗਿਆ ਹੈ। ਇਸੇ ਵਿੱਚ ਵਿਦਿਆਰਥੀਆਂ ਦਾ ਭਵਿੱਖ ਤਾਂ ਹਨ੍ਹੇਰੇ ਵਿੱਚ ਲਟਕ ਹੀ ਗਿਆ ਹੈ। ਨਾਲ ਹੀ ਫੀਸ ਰਿਫੰਡ ਵੀ ਨਹੀਂ ਹੋ ਰਹੀ ਹੈ। ਲੋਕਾਂ ਦੀ ਪਟੀਸ਼ਨ ’ਤੇ

ਅੱਗੇ ਪੜੋ....
 
ਲਾਟਰੀ ਦਾ ਝਾਂਸਾ ਦੇ ਕੇ ਠੱਗੀ ਮਾਰਨ ਵਾਲੇ ਅੰਤਰਰਾਸ਼ਟਰੀ ਠੱਗਾਂ ਵਿਰੁੱਧ ਮੁਕੱਦਮਾ ਦਰਜ PDF PRINT ਈ ਮੇਲ

    

ਥਾਣਾ ਸਿਟੀ ਪੁਲਸ ਵੱਲੋਂ ਮਾਨਸਾ ਨਿਵਾਸੀ ਗੁਰਨਾਮ ਸਿੰਘ ਪੁੱਤਰ ਬੂਟਾਂ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਅੰਤਰਰਾਸ਼ਟਰੀ ਲਾਟਰੀ ਦਾ ਝਾਂਸਾ ਦੇ ਠੱਗਣ ਵਾਲੇ ਗਿਰੋਹ ਦੇ ਅਣਪਛਾਤੇ ਮੈਂਬਰਾਂ ਵਿਰੁੱਧ ਮੁਕੱਦਮਾ ਦਰਜ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ। ਗੁਰਨਾਮ ਸਿੰਘ ਨੇ ਲਾਟਰੀ ਝਾਂਸੇ ’ਚ ਹੋਈ ਠੱਗੀ ਦੀ ਕੀਮਤ 80ਹਜ਼ਾਰ ਦੇ ਕਰੀਬ ਦੱਸੀ ਹੈ। ਜਾਣਕਾਰੀ ਅਨੁਸਾਰ ਮਾਨਸਾ ਨਿਵਾਸੀ ਗੁਰਨਾਮ ਸਿੰਘ ਦੇ ਪੁਲਸ ਪਾਸ ਲਿਖਵਾਏ ਬਿਆਨਾਂ ਅਨੁਸਾਰ ਉਸ ਦੇ ਮੋਬਾਇਲ ਫੋਨ ’ਤੇ 00448712 455879 ਤੋਂ ਮੈਸਜ ਆਇਆ ਕਿ ਉਸ ਦੀ ਬੀਸੀਐਲਸੀ ਗਲੋਬਲ ਐਕਨੋਮੀ ਡਰਾਅ ਵੱਲੋਂ ਉਸ ਦੀ 10 ਲੱਖ ਦੀ ਯੂਐਸਏ ਡਾਲਰਾਂ ਦੀ ਲਾਟਰੀ ਕੱਢੀ ਗਈ ਹੈ, ਉਹ ਲਾਟਰੀ ਦੀ ਰਕਮ ਪ੍ਰਾਪਤ ਕਰਨ ਲਈ ਮਿਸਟਰ ਬਰਾਉਨ ਨਾਲ ਉਨ੍ਹਾਂ

ਅੱਗੇ ਪੜੋ....
 
<< Start < Prev 1 2 3 4 5 6 7 8 9 10 Next > End >>

English Punjabi Tehelka

audio_newsa2.png

Polls

ਰੱਬ ਦੇ ਘਰ ਦੇਰ ਹੈ ਅੰਧੇਰ ਨਹੀਂ, ਪੂਹਲੇ ਦੀ ਤਰ੍ਹਾਂ ਮਨਿੰਦਰ ਦਾ ਵੀ ਘੜਾ ਹੁਣ ਭਰ ਗਿਆ ਹੈ।
 
World time
Punjabi Font
Programming and Design :: Mehra Media