ਨਵੀਂ ਦਿੱਲੀ: ਵਿਦੇਸ਼ਾਂ ‘ਚ ਰਹਿ ਰਹੇ ਭਾਰਤੀਆਂ ਨੂੰ ਵੋਟ ਪਾਉਣ ਦਾ ਅਧਿਕਾਰ ਦੇਣ ਤੇ ਇਸ ਲਈ ਇਕ ਅਮਲ ਨਿਰਧਾਰਤ ਕਰਨ ਦੀ ਤਜਵੀਜ਼ ਵਾਲਾ ਅਹਿਮ ਬਿਲ ਅੱਜ ਰਾਜ ਸਭਾ ‘ਚ ਕੇਂਦਰੀ ਕਾਨੂੰਨ ਮੰਤਰੀ ਵੀਰੱਪਾ ਮੋਇਲੀ ਵੱਲੋਂ ਪੇਸ਼ ਕੀਤਾ ਗਿਆ। ਬਿਲ ਬਾਰੇ ਬੋਲਦਿਆਂ ਸ੍ਰੀ ਮੋਇਲੀ ਨੇ ਦੱਸਿਆ ਕਿ ਅਸੀਂ ਲੋਕ ਨੁਮਾਇੰਦਗੀ (ਸੋਧ ਬਿਲ-2010) ਸਦਨ ‘ਚ ਪੇਸ਼ ਕੀਤਾ ਹੈ ਅਤੇ ਇਸ ਬਾਰੇ ਲੋਕ ਨੁਮਾਇੰਦਗੀ ਸੋਧ ਬਿਲ 2006 ਨੂੰ ਵਾਪਸ ਲੈ ਲਿਆ ਹੈ, ਕਿਉਂਕਿ ਇਸ ਵਿਚ ਪਰਵਾਸੀ ਭਾਰਤੀਆਂ ਨੂੰ ਵੋਟ ਪਾਉਣ ਦਾ ਅਧਿਕਾਰ ਦੇਣ ਬਾਰੇ ਸਪੱਸ਼ਟ ਬਿਊਰਾ ਨਹੀਂ ਸੀ।
ਜੈਪੁਰ: ਰਾਜ ਭਰ 'ਚ ਮਾਨਸੂਨ ਮੇਹਰਬਾਨ ਹੈ ਲਗਾਤਾਰ ਜਾਰੀ ਬਰਸਾਤ ਨਾਲ ਵਰ੍ਹਿਆਂ ਤੋਂ ਸੁੱਕੀਆਂ ਪਈਆਂ ਨਦੀਆਂ ਅਤੇ ਬੰਨ੍ਹਾਂ 'ਚ ਪਾਣੀ ਪਹੁੰਚਣ ਲੱਗਿਆ ਹੈ ਕਈ ਐਨੀਕਟ ਅੇਤ ਬੰਨ੍ਹ ਟੁੱਟ ਗਏ ਹਨ। ਤੇਜ ਅਤੇ ਲਗਾਤਾਰ ਬਰਸਾਤ ਕਾਰਨ ਰਾਜਸਥਾਨ ਦੇ ਕਈ ਪਿੰਡਾਂ ਵਿਚ ਹੜ੍ਹ ਵਰਗੇ ਹਾਲਾਤ ਬਣ ਗਏ ਹਨ। ਮੌਸਮ ਵਿਭਾਗ ਅਨੁਸਾਰ ਅਗਲੇ ਦਿਨਾਂ ਦੌਰਾਨ ਵੀ ਰਾਜਸਥਾਨ ਵਿਚ ਭਾਰੀ ਬਰਸਾਤ ਹੋਵੇਗੀ। ਟੌਂਕ ਦੀ ਬਨਾਸ ਨਦੀ ਵਿਚ ਦਸ ਸਾਲਾਂ ਬਾਅਦ
ਰਾਂਚੀ: ਇੱਕ ਪਾਸੇ ਭਾਰਤ ਦੇ ਕਈ ਹਿੱਸੇ ਹੜ੍ਹਾਂ ਦੀ ਮਾਰ ਝੱਲ ਰਹੇ ਹਨ ਤੇ ਦੂਜੇ ਪਾਸੇ ਝਾਰਖੰਡ ਸੂਬੇ ਦਾ ਇੱਕ ਪਿੰਡ ਸੋਕੇ ਦੀ ਮਾਰ ਤੋਂ ਦੁੱਖੀ ਹੋ ਕੇ ਖੁਦਕੁਸ਼ੀ ਕਰਨ ਦੀ ਆਗਿਆ ਮੰਗ ਰਿਹਾ ਹੈ। ਸੋਕੇ ਨਾਲ ਪ੍ਰਭਾਵਿਤ ਇਸ ਪਿੰਡ ਦੇ ਲਗਭਗ 2000 ਕਿਸਾਨਾਂ ਨੇ ਰਾਸ਼ਟਰਪਤੀ ਤੋਂ ਇੱਛਾ ਮੌਤ ਦੀ ਆਗਿਆ ਮੰਗੀ ਹੈ। ਪ੍ਰਸਾਸ਼ਨ ਦਾ ਕਹਿਣਾ ਹੈ ਕਿ ਉਹ ਕਿਸਾਨਾਂ ਦੀ ਮੱਦਦ ਲਈ ਹਰ ਸੰਭਵ ਸਹਾਇਤਾ ਕਰੇਗਾ ਪ੍ਰੰਤੂ ਕਿਸਾਨ ਕਹਿ ਰਹੇ ਹਨ ਕਿ ਉਨ੍ਹਾਂ ਦਾ ਜਿਊਣਾ ਹੁਣ ਬੇਹੱਦ ਮੁਹਾਲ ਹੋ ਗਿਆ ਹੈ ਇਸ ਲਈ ਉਹ
ਬਠਿੰਡਾ:ਸਰਕਾਰ ਭਾਵੇਂ ਪੰਜਾਬ ਨੂੰ ਕੈਲੀਫ਼ੋਰਨੀਆ ਬਣਾ ਦੇਣ ਦੇ ਵਾਅਦੇ ਕਰੀ ਜਾਵੇ, ਪਰ ਸੱਚ ਇਹ ਹੈ ਕਿ ਅੱਜ ਵੀ ਪੰਜਾਬ ਦੇ ਪਿੰਡ ਬੁਨਿਆਦੀ ਸਹੂਲਤਾਂ ਤੋਂ ਵਾਂਝੇ ਹਨ। ਜ਼ਿਲ੍ਹਾ ਬਠਿੰਡਾ 'ਚ ਅਜਿਹਾ ਹੀ ਇਕ ਪਿੰਡ ਹੈ ਮਹਿਮਾ ਭਗਵਾਨਾ, ਜਿਥੇ ਸ਼ਮਸ਼ਾਨਘਾਟ ਨਾ ਹੋਣ ਕਾਰਨ ਲੋਕਾਂ ਨੂੰ ਆਪਣੇ ਖੇਤਾਂ 'ਚ ਹੀ ਮ੍ਰਿਤਕਾਂ ਦਾ ਦਾਹ ਸਸਕਾਰ ਕਰਨਾ ਪੈਂਦਾ ਹੈ ਅਤੇ ਮਜ਼ਦੂਰਾਂ ਦੀ ਤਾਂ ਹੋਰ ਵੀ ਵੱਡੀ ਸਿਤਮ-ਜ਼ਰੀਫ਼ੀ ਹੈ ਕਿ ਖੇਤ ਨਾ ਹੋਣ ਕਾਰਨ ਉਨ੍ਹਾਂ ਨੂੰ ਆਪਣੇ ਘਰਾਂ 'ਚ ਹੀ ਮੁਰਦੇ ਦਫ਼ਨਾਉਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ।
ਦੋਰਾਹਾ: -ਵਾਰਡ ਨੰਬਰ 2 ਅਧੀਨ ਪੈਂਦੇ ਸਤਨਾਮ ਨਗਰ ਅੰਦਰ ਉਸ ਸਮੇਂ ਦਹਿਸ਼ਤ ਫੈਲ ਗਈ, ਜਦੋਂ ਇਕੋ ਪਰਿਵਾਰ ਦੇ ਚਾਰ ਜੀਆਂ ਦਾ ਭੇਦਭਰੇ ਹਾਲਤ 'ਚ ਕਤਲ ਹੋ ਗਿਆ। ਇਕੱਤਰ ਕੀਤੀ ਜਾਣਕਾਰੀ ਮੁਤਾਬਕ ਪਿੰਡ ਮਹਿਦੂਦਾਂ ਦੀ ਰਹਿਣ ਵਾਲੀ 45 ਵਰ੍ਹਿਆਂ ਦੀ ਚਰਨਜੀਤ ਕੌਰ ਪਿਛਲੇ 8 ਮਹੀਨਿਆਂ ਤੋਂ ਉਕਤ ਇਲਾਕੇ ਅੰਦਰ ਬਲਦੇਵ ਸਿੰਘ ਦੇ ਮਕਾਨ 'ਚ ਆਪਣੀ ਲੜਕੀ ਕਰਮਜੀਤ ਕੌਰ (15), ਗੋਦ ਲਏ ਲੜਕੇ ਨਵਦੀਪ ਤੇ ਭੈਣ ਦੇ ਲੜਕੇ ਜੱਸਾ ਸਿੰਘ (18) ਨਾਲ