|
ਇਰਾਕ ਵਿਸਫੋਟ 'ਚ 42 ਮਰੇ, 100 ਜ਼ਖਮੀ |
|
|
|
|
ਦੱਖਣੀ ਇਰਾਕ ਦੇ ਕਰਬਲਾ ਸ਼ਹਿਰ ਵਿੱਚ ਸ਼ੁੱਕਰਵਾਰ ਨੂੰ ਸ਼ਿਆ ਸਮਾਜ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਦੋ ਹਮਲਿਆਂ ਵਿੱਚ ਘੱਟ ਤੋਂ ਘੱਟ 42 ਲੋਕਾਂ ਦੀ ਮੌਤ ਹੋ ਗਈ ਅਤੇ 100 ਹੋਰ ਜ਼ਖਮੀ ਹੋ ਗਏ।
ਖ਼ਬਰ ਏਜੰਸੀਆਂ ਦੇ ਅਨੁਸਾਰ ਕਰਬਲਾ ਦੇ ਨਜ਼ਦੀਕ ਕਵਾਂਟਾਰਾ ਅਲ-ਸਲਾਮ ਵਿੱਚ ਕਾਰ ਬੰਬ ਵਿਸਫੋਟ ਵਿੱਚ 26 ਲੋਕਾਂ ਦੀ ਮੌਤ ਹੋ ਗਈ ਅਤੇ 70 ਜ਼ਖਮੀ ਹੋ ਗਏ। ਉੱਧਰ ਮੱਧ ਕਰਬਲਾ ਦੇ ਬਾਬ ਟੁਰੇਗ ਇਲਾਕੇ ਵਿੱਚ ਰਾਕੇਟ ਹਮਲੇ ਵਿੱਚ 16 ਲੋਕਾਂ ਦੀ ਮੌਤ ਹੋ ਗਈ 30 ਹੋਰ ਜ਼ਖਮੀ ਹੋ ਗਏ।
ਪੂਰੇ ਇਲਾਕੇ ਤੋਂ ਅਤੇ ਇਰਾਨ ਤੋਂ ਕਰੀਬ ਪੰਜਾਹ ਲੱਖ ਸ਼ਿਆ ਮੁਸਲਿਮ ਸ਼ਰਧਾਲੂ ਇਮਾਮ ਹੁਸੈਨ ਦੀ ਦਰਗਾਹ ਤੇ ਇਕੱਠੇ ਹੋਏ ਸਨ। ਸਖ਼ਤ ਸੁਰੱਖਿਆ ਦੇ ਮੱਦੇਨਜ਼ਰ ਸੈਨਾ ਅਤੇ ਪੁਲਿਸ ਦੇ 30000 ਤੋਂ ਜਿਆਦਾ ਜਵਾਨ ਕਰਬਲਾ ਦੀਆਂ ਸੜਕਾਂ ਤੇ ਤੈਨਾਤ ਕੀਤੇ ਗਏ ਸਨ।
ਬਗਦਾਦ ਤੋਂ 110 ਕਿਲੋਮੀਟਰ ਦੂਰ ਦੱਖਣ-ਪੱਛਮ ਵਿੱਚ ਸਥਿਤ ਸ਼ਿਆ ਬਾਹੁਲਿਆ ਸ਼ਹਿਰ ਕਰਬਲਾ ਵਿੱਚ ਸੁਰੱਖਿਆ ਅਧਿਕਾਰੀ ਅਮਰੀਕੀ ਸੈਨਿਕਾਂ ਨਾਲ ਸ਼ਰਧਾਲੂਆਂ ਦੀ ਸੁਰੱਖਿਆ ਵਿੱਚ ਤੈਨਾਤ ਸਨ।
|