|
ਐਨਆਰਆਈ ਸੱਸ ਨੂੰ ਜਵਾਈ ਨੇ ਚਾੜ੍ਹਿਆ ਕੁਟਾਪਾ |
|
|
|
|
ਲੁਧਿਆਣਾ: ਮਾਮਲੇ ਦੀ ਪੈਰਵੀ ਦੇ ਲਈ ਡੀਆਈਜੀ ਆਫਿਸ ਵਿਚ ਆਈ ਐਨਆਰਆਈ ਮਹਿਲਾ ਨੂੰ ਉਸ ਦੇ ਜਵਾਈ ਨੇ ਬੇਰਹਿਮੀ ਨਾਲ ਕੁਟਾਪਾ ਚਾੜ੍ਹਿਆ। ਜ਼ਖ਼ਮੀ ਮਹਿਲਾ ਨੂੰ ਸਿਵਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਥਾਣਾ ਡਵੀਜ਼ਨ ਨੰਬਰ 8 ਦੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਹਸਪਤਾਲ ਵਿਚ ਜ਼ੇਰੇ ਇਲਾਜ ਊਸ਼ਾ ਰਾਣੀ ਨਈਅਰ ਨੇ ਦੱਸਿਆ ਕਿ ਉਹ
ਅਮਰੀਕਾ ਦੇ ਫਲੋਰਿਡਾ ਦੀ ਰਹਿਣ ਵਾਲਾ ਹੈ। ਸ਼ਾਦੀ ਡੌਟ ਕੌਮ ਦੇ ਰਾਹੀਂ ਉਸ ਦੀ ਬੇਟੀ ਪ੍ਰੀਨਿਤਾ ਦਾ ਵਿਆਹ ਡੇਢ ਸਾਲ ਪਹਿਲਾਂ ਚੰਡੀਗੜ੍ਹ ਰੋਡ ਦੇ ਸੈਕਟਰ 32 ਏ ਨਿਵਾਸੀ ਨੌਜਵਾਨ ਦੇ ਨਾਲ ਹੋਇਆ ਸੀ। ਉਸ ਦਾ ਜਵਾਈ ਕਿਸੇ ਨਿੱਜੀ ਕੰਪਨੀ ਵਿਚ ਇੰਜੀਨੀਅਰਿੰਗ ਦੇ ਅਹੁਦੇ ’ਤੇ ਕੰਮ ਕਰ ਰਿਹਾ ਹੈ। ਛੇ ਮਹੀਨੇ ਪਹਿਲਾਂ ਉਸ ਦੀ ਬੇਟੀ ਨੇ ਜੁੜਵਾਂ ਬੱਚਿਆਂ ਨੂੰ ਜਨਮ ਦਿੱਤਾ। ਬੇਟੀ ਦੇ ਡਿਲੀਵਰੀ ਦੇ ਲਈ ਉਹ ਭਾਰਤ ਆਈ ਸੀ। ਡਿਲੀਵਰੀ ਤੋਂ ਬਾਅਦ ਪ੍ਰੀਨਿਤਾ ਨੇ ਉਸ ਨੂੰ ਦੱਸਿਆ ਕਿ ਉਸ ਦੀ ਸੱਸ, ਨਣਦ, ਦੇਵਰ ਅਤੇ ਪਤੀ ਦਹੇਜ ਦੇ ਲਈ ਉਸ ਨੂੰ ਤੰਗ ਕਰਦੇ ਹਨ। ਅਗਸਤ 2009 ਨੂੰ ਉਸ ਦਾ ਜਵਾਈ ਬੱਚਿਆਂ ਅਤੇ ਪਤਨੀ ਨੂੰ ਮਾਲੇਰਕੋਟਲਾ ਵਿਚ ਰਹਿ ਰਹੀ ਉਮਾ ਦੀ ਭੈਣ ਦੇ ਘਰ ਦੇ ਬਾਹਰ ਛੱਡ ਆਇਆ। ਉਨ੍ਹਾਂ ਨੇ ਉਸ ਦੇ ਖ਼ਿਲਾਫ਼ ਥਾਣਾ ਡਵੀਜ਼ਨ ਨੰਬਰ ਸੱਤ ਵਿਚ ਮਾਮਲਾ ਦਰਜ ਕਰਵਾਇਆ। ਉਨ੍ਹਾਂ ਲੋਕਾਂ ਨੇ ਜ਼ਮਾਨਤ ਕਰਵਾ ਲਈ। ਉਮਾ ਨੇ ਦੱਸਿਆ ਕਿ ਮਾਮਲੇ ਦੀ ਸ਼ਿਕਾਇਤ ਡੀਆਈਜੀ ਨੂੰ ਦਿੱਤੀ ਗਈ। ਉਹ ਬੇਟੀ ਦੇ ਨਾਲ ਡੀਆਈਜੀ ਦਫ਼ਤਰ ਵਿਚ ਆਈ ਸੀ। ਉਸ ਸਮੇਂ ਡੀਆਈਜੀ ਦਫ਼ਤਰ ਵਿਚ ਨਹੀਂ ਸਨ। ਉਸ ਦੇ ਜਵਾਈ ਨੇ ਉਸ ਨੂੰ ਮਾਰਕੁੱਟ ਸ਼ੁਰੂ ਕਰ ਦਿੱਤੀ। ਉਸ ਨੇ ਦੋਸ਼ ਲਗਾਇਆ ਕਿ ਉਸ ਦਾ ਜਵਾਈ ਜੁੱਤੀਆਂ ਨਾਲ ਉਸ ਨੂੰ ਕੁੱਟਦਾ ਰਿਹਾ ਅਤੇ ਪੁਲਿਸ ਮੂਕ ਦਰਸ਼ਕ ਬਣੀ ਰਹੀ।
|