|
ਪਾਕਿ ਵਿੱਚ ਧਮਾਕੇ ਦੌਰਾਨ 35 ਵਿਅਕਤੀਆਂ ਦੀ ਮੌਤ |
|
|
|
|
ਕਰਾਚੀ : ਪੱਛਮੀ ਪਾਕਿਸਤਾਨ ਦੇ ਸਹਿਰ ਕਰਾਂਚੀ ਵਿੱਚ 30 ਮਿੰਟਾਂ ਦੇ ਅੰਦਰ-ਅੰਦਰ ਹੋਏ ਦੋ ਧਮਾਕਿਆਂ ਦੌਰਾਨ 35 ਵਿਅਕਤੀਆਂ ਦੀ ਮੌਤ ਅਤੇ 154 ਦੇ ਕਰੀਬ ਜ਼ਖ਼ਮੀ ਹੋਣ ਦਾ ਸਮਾਚਾਰ ਹੈ। ਪਹਿਲਾ ਧਮਾਕਾ ਸ਼ੀਆ ਭਾਈਚਾਰੇ ਦੇ ਲੋਕਾਂ ਨੂੰ ਲਿਜਾ ਰਹੀ ਬੱਸ
ਦੇ ਨਜ਼ਦੀਕ, ਜਦਕਿ ਦੂਜਾ ਜਿਨਾਹ ਹਸਪਤਾਲ ਦੇ ਬਾਹਰ ਪਾਰਕਿੰਗ ‘ਚ ਹੋਇਆ। ਇੱਕ ਆਤਮਘਾਤੀ ਹਮਲਾਵਰ ਜੋ ਮੋਟਰਸਾਇਕਲ ‘ਤੇ ਸਵਾਰ ਸੀ, ਸ਼ੀਆ ਭਾਈਚਾਰੇ ਦੇ ਲੋਕਾਂ ਨੂੰ ਲਿਜਾ ਰਹੀ ਬੱਸ ਨਾਲ ਟਕਰਾ ਗਿਆ। ਇਸ ਧਮਾਕੇ ਵਿੱਚ 12 ਵਿਅਕਤੀਆਂ ਦੀ ਮੌਤ ਹੋ ਗਈ। ਅਧਿਕਾਰੀਆਂ ਮੁਤਾਬਕ ਇਸ ਮੋਟਰਸਾਇਕਲ ‘ਤੇ ਕੁਝ ਵਿਸਫੋਟਕ ਸਮਗਰੀ ਲੱਦੀ ਹੋਈ ਸੀ, ਜਿਸ ਨੂੰ ਰਿਮੋਟ ਰਾਹੀਂ ਧਮਾਕੇ ਵਿੱਚ ਬਦਲ ਦਿੱਤਾ ਗਿਆ। ਪੁਲਿਸ ਨੇ ਦੱਸਿਆ ਕਿ ਭਾਵੇਂ ਧਮਾਕਾ ਜਲੂਸ ਵਾਲੀ ਥਾਂ ਤੋਂ ਦੂਰ ਹੋਇਆ ਹੈ ਪਰ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਧਮਾਕੇ ਦਾ ਆਦੇਸ਼ ਸ਼ਹਿਰ ਵਿੱਚ ਫਿਰਕੂ ਹਿੰਸਾ ਨੂੰ ਬੜਾਵਾ ਦੇਣਾ ਨਹੀਂ ਸੀ। ਇਸੇ ਤਰ੍ਹਾਂ ਦੂਜਾ ਧਮਾਕਾ ਜੋ ਜਿਨਾਹ ਹਸਪਤਾਲ ਦੇ ਬਾਹਰ ਕੀਤਾ ਗਿਆ ‘ਚ ਵੀ 23 ਵਿਅਕਤੀ ਮਾਰੇ ਗਏ। ਇਸ ਧਮਾਕੇ ਲਈ ਵੀ ਮੋਟਰਸਾਇਕਲ ਦੀ ਵਰਤੋਂ ਕੀਤੀ ਗਈ ਹੈ।
|