|
ਹੌਲਦਾਰ ਹੈਰੋਇਨ ਚੋਰੀ ਕਰਦਾ ਗ੍ਰਿਫ਼ਤਾਰ |
|
|
|
|
ਫਿਰੋਜ਼ਪੁਰ : ਥਾਣਿਆਂ ਦੇ ਮਾਲਖਾਨੇ ਵਿੱਚ ਬਰਾਮਦ ਕਰਕੇ ਰੱਖੇ ਸਮਾਨ ਨੂੰ ਪੁਲੀਸ ਕਰਮਚਾਰੀ ਕਿਵੇਂ ਟਿਕਾਣੇ ਲਾਉਂਦੇ ਹਨ ਇਸਦੀ ਮਿਸਾਲ ਫਿਰੋਜ਼ਪੁਰ ਜਿ਼ਲ੍ਹੇ ਵਿੱਚ ਸਾਹਮਣੇ ਆਈ ਜਦੋ ਪੰਜਾਬ ਪੁਲੀਸ ਦੇ ਇੱਕ ਹੌਲਦਾਰ ਨੂੰ ਬਰਾਮਦ ਕਰਕੇ ਲਿਆਂਦੀ ਹੈਰੋਇਨ ਵਿੱਚੋਂ 830 ਗ੍ਰਾਂਮ ਹੈਰੋਇਨ ਚੋਰੀ ਕਰਦੇ ਨੂੰ ਰੰਗੇ ਹੱਥੀਂ ਕਾਬੂ ਕਰ ਲਿਆ, ਜਿਸ ਦੀ ਕੌਮਾਂਤਰੀ ਬਾਜ਼ਾਰ ਵਿੱਚ ਕੀਮਤ 4 ਕਰੋੜ ਰੁਪਏ ਬਣਦੀ ਹੈ।
ਜਾਣਕਾਰੀ ਅਨੁਸਾਰ ਸੀਆਈਏ ਸਟਾਫ਼ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਪੁਲਿਸ ਵੱਲੋਂ ਫੜੇ ਨਸ਼ੀਲੇ ਪਦਾਰਥ ਜੋ ਮਾਲਖ਼ਾਨੇ ਵਿੱਚ ਜਮ੍ਹਾਂ ਕਰਵਾਏ ਜਾਂਦੇ ਸਨ, ਨੂੰ ਪੁਲਿਸ ਦੇ ਹੀ ਕੁਝ ਮੁਲਾਜ਼ਮ ਚੋਰੀ ਕਰਕੇ ਅੱਗੇ ਵੇਚ ਦਿੰਦੇ ਹਨ। ਜਿਸ ‘ਤੇ ਕਾਰਵਾਈ ਕਰਦਿਆਂ ਸੀਆਈਏ ਸਟਾਫ਼ ਫਿਰੋਜ਼ਪੁਰ ਦੇ ਇੰਚਾਰਜ ਸਰਬਜੀਤ ਸਿੰਘ ਨੇ ਪੁਲਿਸ ਪਾਰਟੀ ਸਮੇਤ ਅੱਜ ਪੰਜਾਬ ਪੁਲਿਸ ਦੇ ਇੱਕ ਹੌਲਦਾਰ ਸੁਰਿੰਦਰ ਸਿੰਘ ਨੂੰ ਮਾਲਖ਼ਾਨੇ ਵਿੱਚੋਂ ਹੈਰੋਇਨ ਚੋਰੀ ਕਰਦੇ ਨੂੰ ਕਾਬੂ ਕਰ ਲਿਆ ਹੈ। ਦੋਸ਼ੀ ਵਿਰੁੱਧ ਥਾਣਾ ਛਾਉਣੀ ਫਿਰੋਜ਼ਪੁਰ ਵਿਖੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ।
|