ਤਖ਼ਤਾਂ ਦੇ ਪੁਜਾਰੀ ਬਾਦਲ ਦੀਆਂ ਧਾਰਮਿਕ ਵੇਸਵਾਵਾਂ ਹਨ PDF PRINT ਈ ਮੇਲ

 ਲੰਡਨ (ਕਾਬਲ ਸਿੰਘ ਜਰਮਨੀ)

ਸ਼੍ਰੋਮਣੀ ਕਮੇਟੀ ਦੇ ਪਰਧਾਨ ਅਵਤਾਰ ਸਿੰਘ ਮੱਕੜ ਵੱਲੋਂ ਗਿਆਨੀ ਜਗਤਾਰ ਸਿੰਘ ਜਾਚਕ ਅਤੇ ਹੋਰ ਸ਼ਖ਼ਸੀਅਤਾਂ ਨੂੰ ਅਕਾਲ ਤਖ਼ਤ ਸਾਹਿਬ ‘ਤੇ ਤਲਬ ਦੀ ਧਮਕੀ ਦਾ ਸਖ਼ਤ ਨੋਟਿਸ ਲੈਂਦਿਆਂ ਸਿੱਖ ਵਿਦਵਾਨ ਡਾਕਟਰ ਹਰਜਿੰਦਰ ਸਿੰਘ ਦਿਲਗੀਰ ਨੇ ਕਿਹਾ ਹੈ ਕਿ ਕਿੰਨੇ ਸ਼ਰਮ ਦੀ ਗੱਲ ਹੈ ਕਿ ਅਜਿਹਾ ਕਰਨ ਦਾ ਮਤਲਬ ਹੈ ਕਿ ਅਵਤਾਰ ਸਿੰਘ ਮੱਕੜ ਅਕਾਲ ਤਖ਼ਤ ਸਾਹਿਬ ਦੇ ਅਖੌਤੀ ਜਥੇਦਾਰ ਵਜੋਂ

ਬਿਆਨ ਦੇ ਰਿਹਾ ਹੈ। ਪਰ ਇਸ ਤੋਂ ਇਕ ਗੱਲ ਸਾਫ਼ ਜ਼ਾਹਰ ਹੁੰਦੀ ਹੈ ਕਿ ਗਿਆਨੀ ਗੁਰਬਚਨ ਸਿੰਘ ਦੀਆਂ ਕਾਰਵਾਈਆਂ ਅਤੇ ਅਖੌਤੀ ਹੁਕਮਨਾਮਿਆਂ ਦਾ ਫ਼ੈਸਲਾ ਅਵਤਾਰ ਸਿੰਘ ਮੱਕੜ ਹੀ ਕਰਦਾ ਹੈ ਤੇ ਮੱਕੜ ਖ਼ੁਦ ਬਾਦਲ ਤੋਂ ਹਦਾਇਤਾਂ ਲੈਂਦਾ ਹੈ ਅਤੇ ਬਾਦਲ ਆਰ.ਐਸ.ਐਸ. ਤੋਂ। ਉਨ੍ਹਾਂ ਕਿਹਾ ਕਿ ਇਹ ਗ੍ਰੰਥੀ ਧਾਰਮਿਕ ਵੇਸਵਾਵਾਂ ਵਾਂਗ ਵਿਚਰ ਰਹੇ ਹਨ। ਇਹ ਟੁਕੜ-ਬੋਚ ਬੰਦ ਕਮਰਿਆਂ ਵਿਚੋਂ ਨਫ਼ਰਤਨਾਮੇ ਜਾਰੀ ਕਰਦੇ ਹਨ ਤੇ ਪੰਥ ਇਨ੍ਹਾਂ ਦੇ ਪੁਤਲੇ ਸਾੜ ਕੇ ਖੁਲ੍ਹੇ ਮੈਦਾਨ ਵਿਚ ਇਨ੍ਹਾਂ ਨੂੰ ਰੱਦ ਕਰਦਾ ਹੈ। ਉਨ੍ਹਾਂ ਕਿਹਾ ਕਿ ਅਕਾਲ ਤਖ਼ਤ ਦੇ ਗ੍ਰੰਥੀ ਪੂਰਨ ਸਿੰਘ, ਵੇਦਾਂਤੀ ਤੇ ਗੁਰਬਚਨ ਸਿੰਘ ਨੇ ਬਾਦਲ ਵਿਰੋਧੀਆਂ ਨਾਲ ਹਮੇਸ਼ਾ ਧਾਰਮਿਕ ਮਾਫ਼ੀਆ ਗੈਂਗ ਦੇ ਗੁੰਡੇ ਮੁਖੀਆਂ ਵਾਂਗ ਵਤੀਰਾ ਕੀਤਾ ਹੈ। ਇਹ ਸਾਰੇ ਗੁਰੁ ਦੇ ਗੁਨਹਗਾਰ ਹਨ।


ਉਨ੍ਹਾਂ ਸਿੱਖ ਆਗੂਆਂ ਨੂੰ ਅਰਜ਼ ਕੀਤੀ ਹੈ ਕਿ ਉਹ ਇਨ੍ਹਾਂ ਗ੍ਰੰਥੀਆਂ ਦੇ ਜ਼ੁਲਮਨਾਮੇ (ਹੁਕਮਨਾਮੇ ਨਹੀਂ) ਦੀ ਕਦੇ ਪਰਵਾਹ ਨਾ ਕਰਿਆ ਕਰਨ। ਮੱਕੜ ਤੇ ਪੁਜਾਰੀਆਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਜੋਗਿੰਦਰ ਸਿੰਘ ਸਪੋਕਸਮੈਨ, ਪ੍ਰੋ: ਦਰਸ਼ਨ ਸਿਮਘ ਵਾਂਗ ਬਾਕੀ ਸਿੱਖ ਹਸਤੀਆਂ ਵੀ ਇਨ੍ਹਾਂ ਕੋਲ ਪੇਸ਼ ਹੋਣ ਦਾ ਸੁਫ਼ਨਾ ਵੀ ਨਹੀਂ ਲੈ ਸਕਦੀਆਂ। ਇਨ੍ਹਾਂ ਗੁੰਡਾ ਸੋਚ ਵਾਲੀਆਂ ਰਖੈਲਾਂ ਕੋਲ ਪੇਸ਼ ਹੋਣਾ ਅਕਾਲ ਤਖ਼ਤ ਸਾਹਿਬ ਦੀ ਤੌਹੀਨ ਕਰਨ ਵਿਚ ਹਿੱਸੇਦਾਰ ਹੋਣ ਦੇ ਬਰਾਬਰ ਹੈ। ਜ਼ੁਲਮ ਕਰਨ ਵਾਲੇ ਨਾਲ ਮਿਲਵਰਤਣ ਕਰਨ ਵਾਲਾ ਵੀ ਬਰਾਬਰ ਦਾ ਗੁਨਹਗਾਰ ਹੁੰਦਾ ਹੈ। ਇਨ੍ਹਾਂ ਕੋਲ ਪੇਸ਼ ਹੋਣ ਵਾਲਿਆਂ ਦਾ ਬਾਈਕਾਟ ਕੀਤਾ ਜਾਣਾ ਚਾਹੀਦਾ ਹੈ। ਇਹ ਗੁਰੁ ਨਾਨਕ ਦੇ ਫ਼ਲਸਫ਼ੇ ਅਤੇ ਗੁਰੁ ਹਰਿਗੋਬਿੰਦ ਸਾਹਿਬ ਦੀ ਬੇਅਦਬੀ ਕਰਨ ਦੇ ਬਰਾਬਰ ਹੈ। ਉਨ੍ਹਾਂ ਕਿਹਾ ਕਿ ਬਾਦਲ, ਧੁੰਮਾ, ਮੱਕੜ ਤੇ ਇਨ੍ਹਾਂ ਗ੍ਰੰਥੀਆਂ ਨੂੰ ਪੰਥ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ ਤੇ ਪੰਥ ਦਾ ਪਿੱਛਾ ਛੱਡ ਦੇਣਾ ਚਾਹੀਦਾ ਹੈ। ਛੇਤੀ ਹੀ ਸਰਬਤ ਖਾਲਸਾ ਬੁਲਾ ਕੇ ਦੁਨੀਆਂ ਭਰ ਦੇ ਸਿੱਖਾਂ ਨੂੰ ਇਕ ਪਲੇਟਫ਼ਾਰਮ ‘ਤੇ ਇਕੱਠਿਆਂ ਕਰ ਕੇ ਅਕਾਲ ਤਖ਼ਤ ਸਾਹਿਬ ਦੀ ਆਜ਼ਾਦੀ ਦੀ ਲਹਿਰ ਸ਼ੁਰੂ ਕੀਤੀ ਜਾਵੇਗੀ। ਇਹ ਸਰਬਤ ਖਾਲਸਾ ਵਿਸਾਖੀ ਦੇ ਮੌਕੇ ਤੇ ਦਿੱਲੀ ਜਾਂ ਚੰਡੀਗੜ੍ਹ ਵਿਚ ਕੀਤਾ ਜਾਵੇਗਾ। ਇਸ ਸਬੰਧੀ ਹੁਣ ਤਕ ਦਸ ਤੋਂ ਵਧ ਦੇਸ਼ਾਂ ਦੇ ਸਿੱਖ ਆਗੂਆਂ ਨਾਲ ਰਾਬਤਾ ਬਣਾਇਆ ਜਾ ਚੁਕਾ ਹੈ ਤੇ ਇਕ-ਦੋ ਦਿਨ ਵਿਚ ਹੀ ਇਸ ਦੀ ਤਫ਼ਸੀਲ ਜਾਰੀ ਕਰ ਦਿੱਤੀ ਜਾਵੇਗੀ।

ਵਿਚਾਰ (0)Add Comment

ਵਿਚਾਰ ਦੇਵੋ

busy
 
< Prev   Next >

English Punjabi Tehelka

audio_newsa2.png

Polls

ਰੱਬ ਦੇ ਘਰ ਦੇਰ ਹੈ ਅੰਧੇਰ ਨਹੀਂ, ਪੂਹਲੇ ਦੀ ਤਰ੍ਹਾਂ ਮਨਿੰਦਰ ਦਾ ਵੀ ਘੜਾ ਹੁਣ ਭਰ ਗਿਆ ਹੈ।
 
World time
Punjabi Font
Programming and Design :: Mehra Media