|
ਰਵਿਦਾਸੀਆ ਭਾਈਚਾਰੇ ਵੱਲੋਂ ਹੀ ਵੱਖਰੇ ਪੰਥ ਦਾ ਫਲਸਫਾ ਰੱਦ |
|
|
|
|
ਕਾਂਸ਼ੀ ਤੋਂ ਭਗਤ ਰਵੀਦਾਸ ਜੀ ਦੇ ਜਨਮ ਦਿਵਸ ਮੌਕੇ ਰਵਿਦਾਸੀਆ ਭਾਈਚਾਰੇ ਵੱਲੋਂ ਵੱਖਰੇ ਪੰਥ ਦੇ ਐਲਾਨ ਨੂੰ ਭਾਈਚਾਰੇ ਦੀਆਂ ਕੁਝ ਜਥੇਬੰਦੀਆਂ ਨੇ ਨਕਾਰ ਦਿੱਤਾ ਹੈ। ਰਵਿਦਾਸੀਆ ਭਾਈਚਾਰੇ ਨਾਲ ਸੰਬੰਧਤ ਜਥੇਬੰਦੀ ਸਮਾਜ ਬਚਾਓ ਮੋਰਚਾ ਨੇ ਜਲੰਧਰ ਅਤੇ ਅਮਰੀਕਾ ਤੋਂ ਅਮਰੀਕੀ ਦਲਿਤ ਸਿੱਖਾਂ ਨੇ ਡੇਰਾ ਬੱਲਾਂ ਵੱਲੋਂ
ਜਾਰੀ ਵੱਖਰੇ ਪੰਥ ਦੇ ਆਦੇਸ਼ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ । ਜਲੰਧਰ ਵਿਖੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਸਮਾਜ ਬਚਾਓ ਮੋਰਚਾ ਦੇ ਕਨਵੀਂਰ ਗਿਆਨ ਚੰਦ , ਓਮ ਪ੍ਰਕਾਸ਼ , ਜਨਰਲ ਸਕੱਤਰ ਲਛਮਣ ਸਿੰਘ , ਸਕੱਤਰ ਬਲਜੀਤ ਸਿਆਣ ਅਤੇ ਖਜ਼ਾਨਸੀ ਸ੍ਰੀ ਮੁਕੇਸ਼ ਕੁਮਾਰ ਨੇ ਕਿਹਾ ਉਹ ਇਸ ਆਦੇਸ਼ ਨੂੰ ਮੰਨਣ ਦੇ ਪਾਬੰਦ ਨਹੀਂ ਹਨ । ਉਨ੍ਹਾਂ ਕਿਹਾ ਡੇਰਾ ਬੱਲਾਂ ਆਪਣਾ ਇਹ ਸਿਧਾਂਤ ਆਪਣੇ ਸ਼ਰਧਾਲੂਆਂ ਉੱਪਰ ਲਾਗੂ ਕਰ ਸਕਦਾ , ਦੂਜੇ ਲੋਕਾਂ ਤੇ ਨਹੀਂ । ਉਨ੍ਹਾਂ ਇਹ ਦੋਸ਼ ਲਾਇਆ ਕਿ ਆਦੇਸ਼ ਜਾਰੀ ਕਰਨ ਸਮੇਂ ਰਵਿਦਾਸ ਭਾਈਚਾਰੇ ਨਾਲ ਸਬੰਧਤ ਹੋਰਾਂ ਸੰਤਾਂ , ਮਹਾਂਪੁਰਖਾਂ ਅਤੇ ਧਾਰਮਿਕ ਆਗੂਆਂ ਨੂੰ ਭਰੋਸੇ ਵਿੱਚ ਨਹੀਂ ਲਿਆ ਗਿਆ ।
ਦੂਜੇ ਪਾਸੇ ਅਮਰੀਕਾ ਵਿੱਚ ਰਵਿਦਾਸੀਏ ਸਿੱਖਾਂ ਨੇ ਵੱਖਰੇ ਪੰਥ ਦੇ ਫੈਸਲਾ ਦੀ ਨਿੰਦਾ ਕਰਦਿਆ ਕਿਹਾ ਕਿ ਇਹ ਫੈਸਲਾ ਰਾਜਨੀਤੀ ਤੋਂ ਪ੍ਰੇਰਿਤ ਹੈ । ਅਮਰੀਕੀ ਸਿੱਖਾਂ ਨੇ ਕਿਹਾ ਜੋ ਰਵਿਦਾਸੀਆ ਭਾਈਚਾਰਾ ਗੁਰੂ ਗਰੰਥ ਸਾਹਿਬ ਦੇ ਲੜ ਲੱਗਾ ਹੋਇਆ ਹੈ ਉਹ ਹੁਣ ਡੇਰਾ ਬੱਲਾਂ ਦੇ ਫੈਸਲੇ ਨਾਲ ਕਿਵੇਂ ਸਹਿਮਤ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਸਿਰਫ 2 ਫੀਸਦੀ ਸਿੱਖ ਡੇਰਾ ਬੱਲਾਂ ਨਾਲ ਸਹਿਮਤ ਹੋ ਸਕਦੇ ਹਨ, ਬਾਕੀ ਪੜ੍ਹਿਆ –ਲਿਖਿਆ ਦਲਿਤ ਸਿੱਖ ਹਮੇਸ਼ਾ ਗੁਰੂ ਗ੍ਰੰਥ ਸਾਹਿਬ ਨੂੰ ਮੰਨੇਗਾ , ਜਿਸ ਵਿੱਚ ਗੁਰੂ ਰਵਿਦਾਸ ਜੀ ਬਾਣੀ ਦਰਜ ਹੈ।
|