|
ਫਰਜ਼ੀ ਨਿਕਲੀ ਆਸਟਰੇਲੀਆ ਵਿੱਚ ਨਸਲੀ ਵਿਤਕਰੇ ਦੀ ਕਹਾਣੀ |
|
|
|
|
ਆਸਟਰੇਲੀਆ ਵਿੱਚ ਭਾਰਤੀ ਵਿਦਿਆਰਥੀਆਂ ਤੇ ਹੋ ਰਹੇ ਹਮਲਿਆਂ ਨੂੰ ਭਾਰਤੀ ਮੀਡੀਆ ਨਸਲੀ ਹਮਲਿਆਂ ਦੀ ਰੰਗਤ ਦੇਣ ਲੱਗਾ ਹੋਇਆ ਪਰੰਤੂ ਸਾਡੇ ਨਾਲ ਜੁੜੀ ਟੀਮ ਨੇ ਹਮੇਸ਼ਾ ਸੱਚ ਪਹਿਰਾ ਤੇ ਦਿੰਦਿਆ ਅਸਲੀਅਤ ਸਾਹਮਣੇ ਲਿਆਉਣ ਦੀ ਕੋਸਿ਼ਸ਼ ਕੀਤੀ ਹੈ । ਹੁਣੇ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ ਜਿਸ ਬਾਰੇ ਆਸਟਰੇਲੀਆ ਪੁਲੀਸ ਦਾ ਕਹਿਣਾ ਹੈ ਕਿ ਇੱਕ ਭਾਰਤੀ ਨੇ ਆਪਣੇ ਉਪਰ ਹਮਲੇ ਦੀ ਝੂਠੀ ਕਹਾਣੀ ਬਣਾਈ ਸੀ ਕਿ ਉਸ ਉਪਰ ਵਿਅਕਤੀਆਂ ਨੇ ਹਮਲਾ ਕੀਤਾ ਅਤੇ ਫਿਰ ਕਾਰ ਨੂੰ ਅੱਗ
ਲਗਾ ਕੇ ਭੱਜ ਗਏ । ਇਸ ਸਬੰਧੀ ਪੁਲੀਸ ਦਾ ਕਹਿਣਾ ਹੈ ਕਿ ਇਹ ਸਾਰੀ ਫਰਜ਼ੀ ਕਹਾਣੀ ਬੀਮੇ ਦੀ ਰਕਮ ਹਥਿਆਉਣ ਲਈ ਘੜੀ ਸੀ । ਅਧਿਕਾਰੀਆਂ ਦਾ ਕਹਿਣਾ ਹੈ ਕਿ ਆਪਣੀ ਕਾਰ ਨੂੰ ਅੱਗ ਲਗਾਉਂਦੇ ਸਮੇਂ ਗਲਤੀ ਨਾਲ ਖੁਦ ਜਲ ਗਏ 29 ਸਾਲਾ ਜਸਪ੍ਰੀਤ ਸਿੰਘ ਖਿਲਾਫ਼ ਅਪਰਾਧਿਕ , ਨੁਕਸਾਨ ਪਹੁੰਚਾਉਣ ਅਤੇ ਪੁਲੀਸ ਕੋਲ ਝੂਠ ਬੋਲਣ ਦਾ ਦੋਸ਼ ਹੈ। ਜਦਕਿ ਜਸਪ੍ਰੀਤ ਸਿੰਘ ਨੇ ਇਹਨਾਂ ਦੋਸਾਂ ਨੂੰ ਨਕਾਰਿਆ ਹੈ । ਉਹ ਅਗਲੇ ਮਹੀਨੇ ਅਦਾਲਤ ਵਿੱਚ ਪੇਸ਼ ਹੋਵੇਗਾ। ਜਿ਼ਕਰਯੋਗ ਹੈ ਕਿ ਇਹ ਘਟਨਾ ਉਸ ਵਕਤ ਹੋਈ ਸੀ ਜਦੋਂ ਆਸਟਰੇਲੀਆ ਵਿੱਚ ਭਾਰਤੀਆਂ ਤੇ ਲਗਾਤਾਰ ਹਮਲੇ ਹੋ ਰਹੇ ਸਨ । ਹੁਣ ਤੱਕ 100 ਤੋਂ ਅਧਿਕ ਹਮਲੇ ਹੋ ਚੁੱਕੇ ਹਨ ਜਿੰਨ੍ਹਾਂ ਵਿੱਚ ਜਿ਼ਆਦਾਤਾਰ ਭਾਰਤੀ ਵਿਦਿਆਰਥੀਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ ।
ਕਹਾਣੀ ਤੇ ਸ਼ੱਕ
ਪਿਛਲੇ ਮਹੀਨੇ ਦੇ ਸ਼ੁਰੂ ਵਿੱਚ ਹੀ ਮੈਲਬਾਰਨ ਦੇ ਬਾਹਰੀ ਇਲਾਕੇ ਵਿੱਚ ਜਸਪ੍ਰੀਤ ਦੀ ਕਾਰ ਜਲਦੀ ਹੋਈ ਮਿਲੀ ਸੀ ਅਤੇ ਉਹ ਆਪ 15 ਪ੍ਰਤੀਸ਼ਤ ਜਲ ਗਿਆ ਸੀ । ਉਸਨੇ ਪੁਲੀਸ ਨੂੰ ਦੱਸਿਆ ਕਿ ਚਾਰ ਅਕਤੀਆਂ ਨੇ ਉਸ ਤੇ ਘਾਤ ਲਗਾ ਕੇ ਹਮਲਾ ਕੀਤਾ ਅਤੇ ਫਿਰ ਉਸਦੀ ਕਾਰ ਨੂੰ ਅੱਗ ਲਗਾ ਦਿੱਤੀ । ਇਸ ਮਾਮਲੇ ਨੂੰ ਭਾਰਤੀ ਮੀਡੀਆ ਨੇ ਬਹੁਤ ਹਵਾ ਦਿੱਤੀ ਸੀ ਅਤੇ ਕਿਹਾ ਸੀ ਕਿ ਇਹ ਆਸਟਰੇਲੀਆ ਵਿੱਚ ਭਾਰਤੀਆਂ ਉਪਰ ਹੋ ਰਹੇ ਹਮਲੇ ਦਾ ਇੱਕ ਹੋਰ ਸਬੂਤ ਹੈ। ਜਦਕਿ ਖੂਫੀਆਂ ਏਜੰਸੀਆਂ ਦਾ ਕਹਿਣਾ ਹੈ ਕਿ ਜਸਪ੍ਰੀਤ ਨੇ ਖੁਦ ਆਪਣੀ ਕਾਰ ਨੂੰ ਲਗਾਈ ਸੀ ਤਾਂ ਕਿ ਉਸਨੂੰ ਕੰਪਨੀ ਵੱਲੋਂ ਬੀਮਾ ਮਿਲ ਸਕੇ । ਜਿਸ ਦੌਰਾਨ ਉਹ ਖੁਦ ਝੁਲਸਿਆ ਗਿਆ ਸੀ । ਮਾਹਿਰਾਂ ਅਤੇ ਡਾਕਟਰਾਂ ਦਾ ਮੰਨਣਾ ਹੈ ਕਿ ਜਿਸ ਤਰ੍ਹਾਂ ਦੇ ਜਖਮ ਉਸਦੇ ਸ਼ਰੀਰ ਉੱਪਰ ਹਨ ਅਤੇ ਉਸਦੇ ਕੱਪੜਿਆ ਅਤੇ ਗੱਡੀ ਨੂੰ ਜਿਵੇਂ ਨੁਕਸਾਨ ਪਹੁੰਚਿਆ ਹੈ ਉਹ ਗੱਲ ਦੀ ਪੁਸ਼ਟੀ ਨਹੀ ਕਰਦੇ ਕਿ ਹਮਲਾ ਹੋਇਆ ਹੈ। ਆਸਟਰੇਲੀਆਈ ਅਧਿਕਾਰੀਆਂ ਦਾ ਮੰਨਣਾ ਹੈ ਕਿ ਭਾਰਤੀਆਂ ਤੇ ਹੋਏ ਹਮਲਿਆਂ ਵਿੱਚੋਂ ਕੁਝ ਨਸਲਵਾਦੀ ਹੋ ਸਕਦੇ ਹਨ ਪਰ ਜਿ਼ਆਦਾਤਰ ਲੁੱਟ ਮਾਰ ਦੀ ਘਟਨਾਵਾਂ ਹੀ ਹਨ ।
|