ਨਿਊਜ਼ੀਲੈਂਡ ’ਚ ਭਾਰਤੀ ਟੈਕਸੀ ਡਰਾਇਵਰ ਦਾ ਕਤਲ PDF PRINT ਈ ਮੇਲ

ਆਕਲੈਂਡ: ਇਥੇ ਐਤਵਾਰ ਤੜਕੇ ਡੇਢ ਵਜੇ ਇੱਕ ਭਾਰਤੀ ਟੈਕਸੀ ਡਰਾਇਵਰ ਹੀਰੇਨ ਮੋਹਿਨੀ ਦੀ ਹੱਤਿਆ ਹੋ ਗਈ ਹੈ।  ਹਮਲਾਵਰ ਨੇ ਉਸ ਦੇ ਚੱਲਦੀ ਟੈਕਸੀ ਵਿੱਚ ਚਾਕੂ ਮਾਰਿਆ, ਜਿਸ ਕਾਰਣ ਕਾਰ ਸੜਕ ਤੋਂ ਹੇਠਾਂ ਲਹਿ ਕੇ ਇੱਕ ਰੁੱਖ ਵਿੱਚ ਜਾ ਵੱਜੀ।  ਪੋਸਟਮਾਰਟਮ ਰਿਪੋਰਟ ਵਿੱਚ ਮੋਹਿਨੀ ਦੀ ਪਿੱਠ ਵਿੱਚ ਛੁਰਾ ਮਾਰਿਆ ਗਿਆ ਹੈ।  ਪੁਲਿਸ ਦੀ ਮੁਢਲੀ ਜਾਂਚ ਤੋਂ ਤਾਂ ਇਹੋ ਜਾਪਦਾ ਹੈ ਕਿ ਜਿਵੇਂ ਹਮਲਾਵਰ ਨੇ ਸ੍ਰੀ ਮੋਹਿਨੀ ਨੂੰ ਲੁੱਟਣ ਦੇ ਇਰਾਦੇ

ਨਾਲ਼ ਚਾਕੂ ਮਾਰਿਆ।  ਆਕਲੈਂਡ ਸਹਿਕਾਰੀ ਟੈਕਸੀ ਸੁਸਾਇਟੀ ਦੇ ਚੇਅਰਮੈਨ ਇਆਨ ਗ੍ਰਾਹਮ ਨੇ ਕਿਹਾ ਕਿ ਉਹ ਸ੍ਰੀ ਮੋਹਿਨੀ ਦੇ ਕਤਲ ਦੀ ਵਾਰਦਾਤ ਤੋਂ ਡਾਢੇ ਦੁਖੀ ਅਤੇ ਚਿੰਤਤ ਹਨ।  ਉਨ੍ਹਾਂ ਕਿਹਾ ਕਿ ਦੁਖ ਦੀ ਇਸ ਘੜੀ ਵਿੱਚ ਉਹ ਸ੍ਰੀ ਮੋਹਿਨੀ ਦੇ ਪਰਿਵਾਰ ਨਾਲ਼ ਖੜ੍ਹੇ ਹਨ।  ਟੈਕਸੀ ਸੁਸਾਇਟੀ ਦੇ ਸਾਰੇ ਮੈਂਬਰਾਂ ਨੂੰ ਇਸ ਘਟਨਾ ਨਾਲ਼ ਵੱਡਾ ਝਟਕਾ ਲੱਗਾ ਹੈ ਅਤੇ ਸਮੂਹ ਟੈਕਸੀ ਡਰਾਇਵਰਾਂ ਇਸ ਮਾਮਲੇ ਨੂੰ ਲੈ ਕੇ ਭਾਰੀ ਰੋਹ ਵੀ ਪਾਇਆ ਜਾ ਰਿਹਾ ਹੈ।  ਸ੍ਰੀ ਗ੍ਰਾਹਮ ਨੇ ਆਖਿਆ ਕਿ ਸ੍ਰੀ ਮੋਹਿਨੀ ਨੂੰ ਬਹੁਤਾ ਬੋਲਣ ਦੀ ਆਦਤ ਨਹੀਂ ਸੀ ਅਤੇ ਉਹ ਦੂਜੇ ਵਿਅਕਤੀ ਨਾਲ਼ ਛੇਤੀ ਕਿਤੇ ਖੁੱਲ੍ਹਦੇ ਨਹੀਂ ਸਨ ਪਰ ਉਹ ਇੱਕ ਬੇਹੱਦ ਸੱਚੇ ਅਤੇ ਈਮਾਨਦਾਰ ਇਨਸਾਨ ਸਨ।  ਉਹ ਆਪਣੇ ਪਰਿਵਾਰ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਸਨ।  ਪੁਲਿਸ ਨੇ ਇਸ ਮਾਮਲੇ ਦੀ ਜਾਂਚ ਅਰੰਭ ਕਰ ਦਿੱਤੀ ਹੈ। 

ਇਹ ਘਟਨਾ ਮਾਊਂਟ ਈਡਨ ਵਿਖੇ ਵਿਊ ਰੋਡ ਉਤੇ ਵਾਪਰੀ।  39 ਸਾਲਾ ਸ੍ਰੀ ਹੀਰੇਨ ਮੋਹਿਨੀ ਮਾਊਂਟ ਰੌਸਕਿਲ ਵਿਖੇ ਰਹਿ ਰਹੇ ਸਨ। ਚਸ਼ਮਦੀਦ ਗਵਾਹਾਂ ਅਨੁਸਾਰ ਸ੍ਰੀ ਮੋਹਿਨੀ ਸਨਿੱਚਰਵਾਰ ਦੇਰ ਰਾਤੀਂ ਡੇਢ ਕੁ ਵਜੇ ਆਕਲੈਂਡ ਕੋਆਪਰੇਟਿਵ ਟੈਕਸੀ ਕਿਸੇ ਸਵਾਰੀ ਨੂੰ ਲਿਜਾ ਰਹੇ ਸਨ ਅਤੇ ਉਸੇ ਸਵਾਰੀ ਨੇ ਚਲਦੀ ਟੈਕਸੀ ਵਿੱਚ ਸ੍ਰੀ ਮੋਹਿਨੀ ਦੇ ਗਰਦਨ ਦੇ ਹੇਠਾਂ ਚਾਕੂ ਮਾਰਿਆ, ਜਿਸ ਕਾਰਣ ਟੈਕਸੀ ਇੱਕਦਮ ਸੜਕ ਤੋਂ ਲਹਿ ਕੇ ਇੱਕ ਰੁੱਖ ਵਿੱਚ ਜਾ ਵੱਜੀ।  ਕੁੱਝ ਮਿੰਟਾਂ ਹੀ ਉਥੇ ਕਈ ਟੈਕਸੀਆਂ ਇਕੱਠੀਆਂ ਹੋ ਗਈਆਂ ਕਿਉਂਕਿ ਰੁੱਖ ਵੱਜਣ ਕਾਰਣ ਟੈਕਸੀ ਨੂੰ ਲੱਗੇ ਵੱਡੇ ਝਟਕਿਆਂ ਕਾਰਣ ਉਸ ਦੇ ਹੰਗਾਮੀ ਉਪਕਰਣ ਨੇ ਟੈਕਸੀ ਸੁਸਾਇਟੀ ਦੇ ਹੈਡ ਆਫ਼ਿਸ ਉਤੇ ਖ਼ਤਰੇ ਦੇ ਸੰਕੇਤ ਭੇਜਣੇ ਸ਼ੁਰੂ ਕਰ ਦਿੱਤੇ ਸਨ।  ਵਿਊ ਰੋਡ ਉਤੇ ਰਹਿੰਦੇ ਕੁੱਝ ਆਮ ਨਾਗਰਿਕ ਇਸ ਹਾਦਸੇ ਦਾ ਰੌਲ਼ਾ ਸੁਣ ਕੇ ਜਾਗ ਗਏ ਸਨ, ਉਨ੍ਹਾਂ ਸਭਨਾਂ ਨੇ ਸ੍ਰੀ ਮੋਹਿਨੀ ਨੂੰ ਵਾਹਨ ਵਿਚੋਂ ਬਾਹਰ ਕੱਢਣ ਵਿੱਚ ਮਦਦ ਕੀਤੀ।  ਹੰਗਾਮੀ ਸੇਵਾਵਾਂ ਨੂੰ ਤੁਰੰਤ ਸੱਦਿਆ ਗਿਆ ਪਰ ਸ੍ਰੀ ਮੋਹਿਨੀ ਮੌਕੇ ਉਤੇ ਹੀ ਦਮ ਤੋੜ ਗਏ।

ਪੁਲਿਸ ਹੁਣ ਚਸ਼ਮਦੀਦ ਗਵਾਹਾਂ ਤੋਂ ਪੁੱਛਗਿੱਛ ਕਰ ਰਹੀ ਹੈ।  ਉਸ ਨੂੰ ਉਸ ਨੌਜਵਾਨ ਦੀ ਤਲਾਸ਼ ਹੈ, ਜਿਹੜਾ ਘਟਨਾ ਦੇ ਤੁਰੰਤ ਮਗਰੋਂ ਐਸਪਲੇਨੇਡ ਰੋਡ ਵੱਲ ਭੱਜ ਕੇ ਗਿਆ ਸੀ।  ਉਸ ਸ਼ੱਕੀ ਕਾਤਲ ਦਾ ਜੁੱਸਾ ਪਤਲਾ ਹੈ, ਰੰਗ ਕਾਲ਼ਾ ਹੈ ਅਤੇ ਉਸ ਦੀ ਉਮਰ 24-25 ਸਾਲ ਦੇ ਕਰੀਬ ਜਾਪਦੀ ਹੈ।  ਉਸ ਦੇ ਵਾਲ਼ ਚਿਪਚਿਪੇ ਜਿਹੇ ਹਨ ਅਤੇ ਜੋ ਗਰਦਨ ਦੇ ਪਿੱਛੇ ਹੇਠਾਂ ਤੱਕ ਹਨ।  ਪੁਲਿਸ ਅਧਿਕਾਰੀ ਡਿਟੈਕਟਿਵ ਸੀਨੀਅਰ ਸਾਰਜੈਂਟ ਸ੍ਰੀ ਹਾਇਵੈਲ ਜੋਨਜ਼ ਅਨੁਸਾਰ ਇਸੇ ਵਿਅਕਤੀ ਨੇ ਸ੍ਰੀ ਮੋਹਿਨੀ ਦੀ ਟੈਕਸੀ ਰਾਤੀਂ 1:20 ਵਜੇ ਕਿਰਾਏਤੇ ਲਈ ਸੀ ਅਤੇ ਉਸ ਤੋਂ ਬਾਅਦ ਦੇ ਸਾਰੇ ਵੇਰਵੇ ਟੈਕਸੀ ਦੇ ਕੈਮਰੇ ਤੋਂ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।  ਸ੍ਰੀ ਮੋਹਿਨੀ ਦੇ ਕਰੀਬੀ ਦੋਸਤ ਅਤੇ ਪਹਿਲਾਂ ਗੋਰੇਗਾਓਂ, ਮੁੰਬਈ ਵਿਖੇ ਸਕੂਲ ਵਿੱਚ ਸਹਿਪਾਠੀ ਰਹਿ ਚੁੱਕੇ ਸ੍ਰੀ ਸਚਿਨ ਯਾਦਵ ਨੇ ਦੱਸਿਆ ਕਿ ਉਹ ਪਿਛਲੇ ਚਾਰ ਵਰ੍ਹਿਆਂ ਤੋਂ ਟੈਕਸੀ ਚਲਾ ਰਹੇ ਸਨ।  ਪੁਲਿਸ ਨੇ ਇਸ ਮਾਮਲੇ ਕਿਸੇ ਵੀ ਤਰ੍ਹਾਂ ਦੀ

ਵਿਚਾਰ (0)Add Comment

ਵਿਚਾਰ ਦੇਵੋ

busy
 
< Prev   Next >

English Punjabi Tehelka

audio_newsa2.png

Polls

ਰੱਬ ਦੇ ਘਰ ਦੇਰ ਹੈ ਅੰਧੇਰ ਨਹੀਂ, ਪੂਹਲੇ ਦੀ ਤਰ੍ਹਾਂ ਮਨਿੰਦਰ ਦਾ ਵੀ ਘੜਾ ਹੁਣ ਭਰ ਗਿਆ ਹੈ।
 
World time
Punjabi Font
Programming and Design :: Mehra Media