ਰਵਿਦਾਸੀਆ ਭਾਈਚਾਰੇ ਵੱਲੋਂ ਵੱਖਰਾ ਪੰਥ ਚਲਾਉਣ ਐਲਾਨ PDF PRINT ਈ ਮੇਲ

ਭਗਤ ਰਵਿਦਾਸ ਜੀ ਪੈਰੋਕਾਰਾਂ ਨੇ ਅੱਜ ਵੱਖਰਾ ਪੰਥ, ਵੱਖਰਾ ਗ੍ਰੰਥ ਅਤੇ ਵੱਖਰੀ ਕੌਮ ਦਾ ਐਲਾਨ ਕਰ ਦਿੱਤਾ ਹੈ। ਕਾਂਸ਼ੀ (ਉੱਤਰ ਪ੍ਰਦੇਸ਼ ) ਭਗਤ ਰਵਿਦਾਸ ਦਾ 633ਵਾਂ ਜਨਮ ਦਿਨ ਮਨਾਉਣ ਮੌਕੇ ਐਲਾਨ ਕੀਤਾ ਹੈ ਕਿ ਹੁਣ ਰਵਿਦਾਸੀਆਂ ਨੂੰ ਹੁਣ ਕੋਈ ਆਦਿਧਰਮੀ ਜਾਂ ਹੋਰ ਨਾਂਅ ਨਾਲ ਨਹੀਂ ਪੁਕਾਰਿਆ ਜਾਵੇਗਾ ਸਗੋਂ ਸਮੁੱਚੀ ਕੌਮ ਨੂੰ ਰਵਿਦਾਸੀ ਕੌਮ ਸੱਦਿਆ, ਪੜ੍ਹਿਆ ਅਤੇ ਲਿਖਿਆ ਜਾਵੇਗਾ । ਇਸ ਕੌਮ ਨੇ ਆਪਣੇ ਵੱਖਰੇ ਗ੍ਰੰਥ ਨੂੰ ‘ ਅੰਮ੍ਰਿਤ ਬਾਣੀ ਗੁਰੂ ਰਵਿਦਾਸ ‘ ਨਾਂਅ ਦਿੱਤਾ ਹੈ ਜਿਸ ਵਿੱਚ ਗੁਰੂ ਰਵਿਦਾਸ ਦੀ ਬਾਣੀ ਹੀ ਦਰਜ਼ ਹੋਵੇਗੀ । ਇਹ ਗਰੰਥ ਡੇਰਾ ਸੱਚਖੰਡ ਬੱਲਾਂ ਦੇ ਮੁਖੀ ਸੰਤ ਨਿਰੰਜਨ ਦਾਸ ਨੇ ਜਾਰੀ ਕਰਦਿਆ ਐਲਾਨ ਕੀਤਾ ਕਿ ਰਵਿਦਾਸੀਆ ਕੌਮ ਆਪਣੇ ਗੁਰਦੁਆਰਿਆਂ ਅਤੇ ਮੰਦਿਰਾਂ ਵਿੱਚ ‘ਅੰਮ੍ਰਿਤ ਬਾਣੀ ਗੁਰੁ ਰਵਿਦਾਸ’ ਦਾ ਪ੍ਰਕਾਸ਼ ਕੀਤਾ ਜਾਵੇ । ਕੌਮ ਨੇ ਆਪਣੇ ਵੱਖਰੇ ਨਿਸ਼ਾਨ ‘ਹਰਿ’ ਲਗਾਉਣ ਦਾ ਫੈਸਲਾ ਵੀ ਕੀਤਾ ਹੈ ਅਤੇ ਮੁੱਖ ਨਾਅਰਾ ‘ ਜੈ ਗੁਰੂਦੇਵ ‘ ਹੋਵੇਗਾ ਜੋ ਇੱਕ ਦੂਸਰੇ ਨੂੰ ਮਿਲਣ ਸਮੇਂ ਵਰਤਿਆ ਜਾਵੇਗਾ । ਰਵਿਦਾਸੀਆ ਕੌਮ ਦਾ ਪਵਿੱਤਰ ਤੀਰਥ ਅਸਥਾਨ ਗੋਵਰਧਨਪੁਰ, ਕਾਂਸ਼ੀ , ਬਨਾਰਸ ਵਿਖੇ ਸਥਿਤ ਸੋਨ ਮੰਦਰ ਹੋਵੇਗਾ ਜਿਸ ਤੇ ਸੋਨਾ ਮੜ੍ਹਣ ਦਾ ਕੰਮ ਵੀ ਅੱਜ ਸ਼ੁਰੂ ਹੋ ਗਿਆ ਹੈ।

ਵਿਚਾਰ (0)Add Comment

ਵਿਚਾਰ ਦੇਵੋ

busy
 
< Prev   Next >

English Punjabi Tehelka

audio_newsa2.png

Polls

ਰੱਬ ਦੇ ਘਰ ਦੇਰ ਹੈ ਅੰਧੇਰ ਨਹੀਂ, ਪੂਹਲੇ ਦੀ ਤਰ੍ਹਾਂ ਮਨਿੰਦਰ ਦਾ ਵੀ ਘੜਾ ਹੁਣ ਭਰ ਗਿਆ ਹੈ।
 
World time
Punjabi Font
Programming and Design :: Mehra Media