|
ਇੰਗਲੈਂਡ ਨੇ ਭਾਰਤੀ ਵਿਦਿਆਰਥੀਆਂ ਨੂੰ ਵੀਜ਼ਾ ਦੇਣਾ ਬੰਦ ਕੀਤਾ |
|
|
|
|
ਬ੍ਰਿਟੇਨ ਭਾਰਤ ਦੇ ਦਿੱਲੀ , ਚੰਡੀਗੜ੍ਹ ਅਤੇ ਜਲੰਧਰ ਕੇਂਦਰਾਂ ਵਿੱਚ ਦਿਵਿਆਰਥੀ ਵੀਜ਼ਾ ਲੈਣ ਦਿੱਤੀਆਂ ਜਾਣ ਵਾਲੀਆਂ ਅਰਜੀਆਂ ਪ੍ਰਾਪਤ ਕਰਨ ਤੇ ਰੋਕ ਲਗਾ ਦਿੱਤੀ । ਵੱਡੀ ਸੰਖਿਆ ਵਿੱਚ ਵੀਜ਼ਾ ਅਰਜੀਆਂ ਆਉਣ ਕਾਰਨ ਇਹ ਕਦਮ ਉਠਾਇਆ ਗਿਆ ਹੈ। ਇਸ ਤੋਂ ਇਲਾਵਾ ਨੇਪਾਲ ਅਤੇ ਬੰਗਲਾਦੇਸ਼ ਵਿੱਚ ਵਿਦਿਆਰਥੀ ਵੀਜਾ ਲੈਣ ਦਿੱਤੀ ਜਾਣ ਵਾਲੀਆਂ ਅਰਜੀਆਂ ਨਾ ਲੈਣ ਦਾ ਫੈਸਲਾ ਕਰਨ ਕੀਤਾ ਹੈ।
ਬ੍ਰਿਟਿਸ਼ ਅਧਿਕਾਰੀਆਂ ਦਾ ਕਹਿਣਾ ਹੈ ਕਿ ਪਿਛਲੇ ਤਿੰਨ ਮਹੀਨਿਆਂ ਵਿੱਚ ਉੱਤਰ ਭਾਰਤ ਵਿੱਚੋਂ 13 ਹਜ਼ਾਰ 500 ਅਰਜ਼ੀਆਂ ਵਿਦਿਆਰਥੀ ਵੀਜ਼ਾ ਲੈਣ ਲਈ ਪ੍ਰਾਪਤ ਹੋਈਆਂ ਹਨ । ਜਦਕਿ ਪਿਛਲੇ ਸਾਲ ਇਹ ਗਿਣਤੀ ਇੱਕ ਮਹੀਨੇ ਦੌਰਾਨ ਸ੍ਰਿਰਫ਼ 2000 ਹਜ਼ਾਰ ਅਰਜੀਆਂ ਪ੍ਰਾਪਤ ਹੋਈਆਂ ਸਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਪੂਰੀ ਵਿਵਸਥਾ ਇਨ੍ਹਾਂ ਵੀਜਾ ਦਰਖਾਸਤਾਂ ਨਾਲ ਭਰ ਗਈ ਹੈ ਅਤੇ ਇਸ ਗੱਲ ਨੂੰ ਲੈ ਕੇ ਚਿੰਤਾ ਹੋ ਰਹੀ ਹੈ ਕਿ ਇਸ ਕਿੰਨੇ ਅਸਲੀ ਅਤੇ ਕਿੰਨੇ ਨਕਲੀ ਹਨ। ਦਿੱਲੀ ਸਥਿਤ ਬੀ ਬੀ ਸੀ ਦੇ ਪ੍ਰਤੀਨਿਧ ਦਾ ਕਹਿਣਾ ਹੈ ਕਿ ਬ੍ਰਿਟੇਨ ਵਿੱਚ ਦਾਖਲ ਹੋਣ ਲਈ ਵਿਦਿਆਰਥੀ ਵੀਜਾ ਇਸਤੇਮਾਲ ਕਰਨਾ ਕੋਈ ਨਹੀਂ ਗੱਲ ਨਹੀਂ ।
ਭਾਰਤ ਵਿੱਚ ਬ੍ਰਿਟੇਨ ਹਾਈ ਕਮਿਸ਼ਨ ਸਰ ਰਿਚਜ ਸਟੇਗ ਦਾ ਕਹਿਣਾ ਹੈ ਕਿ ਵੀਜਾ ਪ੍ਰਵਾਲੀ ਦੇ ਦੁਰਪ੍ਰਯੋਗ ਕਰਨ ਦੀ ਇਜ਼ਾਜਤ ਨਹੀ ਦਿੱਤੀ ਜਾ ਸਕਦੀ ਉਨ੍ਹਾਂ ਦਾ ਕਹਿਣਾ ਕਿ ਹੁਣ ਜਾਂਚ ਪ੍ਰਕਿਰਿਆ ਵਿੱਚ ਫੇਰ ਬਦਲ ਕੀਤਾ ਜਾਵੇਗਾ ਅਤੇ ਉਨੀ ਦੇਰ ਲਈ ਵਿਦਿਆਰਥੀ ਵੀਜਾ ਲਈ ਅਪਲਾਈ ਕਰਨ ਵਾਲੇ ਆਵੇਦਕਾਂ ਦੀਆਂ ਅਰਜੀਆਂ ਪ੍ਰਾਪਤ ਕਰਨ ਤੇ ਰੋਕ ਲਗਾ ਦਿੱਤੀ ਹੈ। ਇਸ ਫੈਸਲੇ ਸਬੰਧੀ ਫਰਵਰੀ ਦੇ ਅਖੀਰ ਵਿੱਚ ਸਮੀਖਿਆ ਕੀਤੀ ਜਾਵੇਗੀ । ਜਿਕਰਯੋਗ ਹੈ ਕਿ ਭਾਰਤ ਵਿੱਚ ਬ੍ਰਿਟੇਨ ਦੀ ਸਭ ਤੋਂ ਵੱਡੀ ਵੀਜਾ ਪ੍ਰਣਾਲੀ ਹੈ ਅਤੇ ਇਸ ਰਾਹੀਂ ਹਰ ਸਾਲ ਲਗਭਗ 5 ਲੱਖ ਲੋਕ ਬ੍ਰਿਟੇਨ ਦੀ ਯਾਤਰਾ ਕਰਦੇ ਹਨ ਜਿੰਨ੍ਹਾਂ ਵਿੱਚ ਹਜ਼ਾਰਾਂ ਵਿਦਿਆਰਥੀ ਵੀ ਸ਼ਾਮਿਲ ਹੁੰਦੇ ਹਨ । ਦਰਅਸਲ ਬ੍ਰਿਟੇਨ ਦੀ ਨਵੀਂ ਵੀਜਾ ਪ੍ਰਣਾਲੀ ਲਾਗੂ ਹੋਣ ਮਗਰੋਂ ਭਾਰਤ ਅਤੇ ਬੰਗਲਾਦੇਸ਼ ਵਿੱਚੋਂ ਇੰਗਲੈਂਡ ਜਾਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ । ਅਧਿਕਾਰੀਆਂ ਨੂੰ ਮਹਿਸੂਸ ਹੋ ਰਿਹਾ ਹੈ ਕਿ ਬਹੁਤੇ ਲੋਕ ਪੜਾਈ ਨਹੀਂ ਕੰਮ ਕਰਨ ਲਈ ਵਿਦੇਸ਼ ਜਾ ਰਹੇ ਹਨ ।
|