130 ਨੂੰ ਪਦਮ ਪੁਰਸਕਾਰ PDF PRINT ਈ ਮੇਲ

ਨਵੀਂ ਦਿੱਲੀ, ਰਾਸ਼ਟਰਪਤੀ ਪ੍ਰਤਿਭਾ ਦੇਵੀ ਸਿੰਘ ਪਾਟਿਲ ਨੇ ਪਦਮ ਪੁਰਸਕਾਰ ਨਾਲ ਸਨਮਾਨਿਤ ਕੀਤੀਆਂ ਜਾਣ ਵਾਲੀਆਂ ਖਸੀਅਤਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ ਜਿਨਾਂ ਵਿਚ ਰੰਗਮੰਚ ਜਗਤ ਦੀਆਂ ਹਸਤੀਆਂ ਇਬਰਾਹੀਮ ਅਲਕਾਜੀ ਅਤੇ ਜੋਹਰਾ ਸਹਿਗਲ, ਮਸ਼ਹੂਰ ਅਦਾਕਾਰ ਰੇਖਾ ਅਤੇ ਆਮਿਰ ਖਾਨ, ਆਸਕਰ                     

ਪੁਰਸਕਾਰ ਜੇਤੂ ਏ. ਆਰ. ਰਹਿਮਾਨ, ਕ੍ਰਿਕਟ ਖਿਡਾਰੀ ਵਰਿੰਦਰ ਸਹਿਵਾਗ, ਬੈਡਮਿੰਟਨ ਖਿਡਾਰੀ ਸਾਇਨਾ ਨੇਹਵਾਲ ਅਤੇ ਕ੍ਰਿਕਟ ਖਿਡਾਰੀ ਸਚਿਨ ਤੇਂਦਲਕਰ ਦੇ ਗੁਰੂ ਰਮਾਂਕਾਤ ਅਚਰੇਕਰ ਸ਼ਾਮਿਲ ਹਨ। ਕੁਲ 130 ਪਦਮ ਪੁਰਸਕਾਰਾਂ ਵਿੱਚੋਂ 6 ਹਸਤੀਆਂ ਨੂੰ ਪਦਮ ਵਿਭੂਸ਼ਣ, 43 ਨੂੰ ਪਦਮ ਭੂਸ਼ਣ ਅਤੇ 81 ਨੂੰ ਪਦਮ ਸ੍ਰੀ ਲਈ ਚੁਣਿਆ ਗਿਆ ਹੈ। ਫਿਲਮ, ਕਲਾ, ਸਾਹਿਤ, ਸਿੱਖਿਆ, ਖੇਡ, ਲੋਕ ਸੇਵਾ, ਡਾਕਟਰੀ ਅਤੇ ਵਿਗਿਆਨ ਜਗਤ ਦੀਆਂ ਸ਼ਖਸੀਅਤਾਂ ਨੂੰ ਚੋਟੀ ਦੇ ਪੁਰਸਕਾਰਾਂ ਲਈ ਚੁਣਿਆ ਗਿਆ ਹੈ। ਪੁਰਸਕਾਰਾਂ ਲਈ ਚੁਣੀਆਂ ਗਈਆਂ ਸ਼ਖਸੀਅਤਾਂ ਵਿਚੋਂ 17 ਔਰਤਾਂ ਹਨ। ਕਲਾ ਦੇ ਖੇਤਰ ਵਿਚ ਅਲਕਾਜੀ, ਜੋਹਰਾ ਤੇ ਉਮਯਾਲਪੁਰਮ ਦੇ ਸ਼ਿਵਰਮਣ, ਜਨਤਕ ਮਾਮਲੇ ਲਈ ਡਾ. ਯਾਗਾ ਵੇਣੂਗੋਪਾਲ ਰੈਡੀ, ਵਪਾਰ ਤੇ ਉਦਯੋਗ ਲਈ ਡਾ. ਪ੍ਰਤਾਪ ਚੰਦਰ ਰੈਡੀ ਅਤੇ ਵਿਗਿਆਨ ਤੇ ਇੰਜਨੀਅਰਿੰਗ ਲਈਂ ਭਾਰਤੀ ਮੂਲ ਦੇ ਨੋਬਲ ਪੁਰਸਕਾਰ ਜੇਤੂ ਵਿਗਿਆਨਕ ਡਾ. ਵੈਂਕਟਰਮਨ ਰਾਮਕ੍ਰਿਸ਼ਨ ਨੂੰ ਪਦਮ ਵਿਭੂਸ਼ਣ ਪੁਰਸਕਾਰ ਦੇਣ ਦਾ ਐਲਾਨ ਕੀਤਾ ਗਿਆ ਹੈ। ਡਾ. ਰਮਾਕਾਂਤ ਮਨਮੋਹਨ ਪਾਂਡਾ (ਡਾਕਟਰੀ), ਆਮਿਰ ਖਾਨ (ਕਲਾ), ਏ. ਆਰ ਰਹਿਮਾਨ (ਕਲਾ), ਮਲਿਕਾ ਸਾਰਾਬਾਈ (ਕਲਾ), ਫਰੀਦ ਜ਼ਕਰੀਆ (ਪੱਤਰਕਾਰਤਾ) (ਅਮਰੀਕਾ), ਸੰਤ ਸਿੰਘ ਛਤਵਾਲ (ਜਨਤਕ ਮਾਮਲੇ) (ਅਮਰੀਕਾ), ਡਾ. ਕੁਸ਼ਲਪਾਲ ਸਿੰਘ (ਵਪਾਰ ਤੇ ਉਦਯੋਗ), ਮਾਨਵਿੰਦਰ ਸਿੰਘ ਬੰਗਾ ਉਰਫ ਬਿੰਦੀ ਬੰਗਾ (ਵਪਾਰ ਤੇ ਉਦਯੋਗ), ਅਤੇ ਐਸ ਪੀ ਓਸਵਾਲ (ਵਪਾਰ ਤੇ ਉਦਯੋਗ) ਪਦਮ ਭੂਸ਼ਣ ਪੁਰਸਕਾਰ ਪ੍ਰਾਪਤ ਕਰਨ ਵਾਲੀਆਂ ਸ਼ਖਸੀਅਤਾਂ ’ਚ ਸ਼ਾਮਿਲ ਹਨ। ਪਦਮ ਸ੍ਰੀ ਪੁਰਸਕਾਰ ਪ੍ਰਾਪਤ ਕਰਨ ਵਾਲੀਆਂ ਸ਼ਖਸੀਅਤਾਂ ਵਿਚ ਗੁਲਾਮ ਮੁਹੰਮਦ ਮੀਰ (ਜਨਤਕ ਮਾਮਲੇ), ਰੇਖਾ (ਕਲਾ), ਹਰੀ ਉਪਲ (ਕਲਾ), ਸ੍ਰੀਮਤੀ ਗੁਲ ਵਰਧਨ (ਕਲਾ), ਸੈਫ ਅਲੀ ਖਾਨ (ਕਲਾ), ਡਾ ਅਰਵਿੰਦਰ ਸਿੰਘ ਸੋਈਨ (ਡਾਕਟਰੀ) ਤੇ ਹੋਰ ਸ਼ਾਮਿਲ ਹਨ।

ਵਿਚਾਰ (0)Add Comment

ਵਿਚਾਰ ਦੇਵੋ

busy
 
< Prev   Next >

English Punjabi Tehelka

audio_newsa2.png

Polls

ਰੱਬ ਦੇ ਘਰ ਦੇਰ ਹੈ ਅੰਧੇਰ ਨਹੀਂ, ਪੂਹਲੇ ਦੀ ਤਰ੍ਹਾਂ ਮਨਿੰਦਰ ਦਾ ਵੀ ਘੜਾ ਹੁਣ ਭਰ ਗਿਆ ਹੈ।
 
World time
Punjabi Font
Programming and Design :: Mehra Media