ਜਿਸ ਤਰਾਂ ਪ੍ਰੋ: ਗੁਰਮੁੱਖ ਸਿੰਘ, ਬੀਬੀ ਜਗੀਰ ਕੌਰ ਆਦਿ ਵਿਰੁੱਧ ਜਾਰੀ ਹੋਏ ਹੁਕਮਨਾਮੇ ਰੱਦ ਹ PDF PRINT ਈ ਮੇਲ

ਇਤਿਹਾਸ ਗਵਾਹ ਹੈ ਕਿ ਜਿਸ ਵੀ ਗੁਰੂ ਦੇ ਸਿੱਖ ਨੇ ਸਿੱਖ ਧਰਮ ਉੱਤੇ ਵਧ ਰਹੇ ਬ੍ਰਹਮਣਵਾਦ ਵਿਰੁੱਧ ਸਿੱਖਾਂ ਨੂੰ ਜਾਗ੍ਰਿਤ ਕਰਨ ਦਾ ਬੀੜਾ ਚੁੱਕਿਆ, ਉਸ ਨੂੰ ਹੀ ਅਕਾਲ ਤਖਤ ’ਤੇ ਬੈਠੇ ਪੁਜਾਰੀਆਂ ਨੇ ਪੰਥ ’ਚੋਂ ਛੇਕ ਕੇ ਸਿੱਖ ਧਰਮ ਦਾ ਨੁਕਸਾਨ ਕੀਤਾ। ਜਿਵੇਂ ਕਿ 1987 ’ਚ ਸਿੰਘ ਸਭਾ ਦੇ ਮੋਢੀ ਪ੍ਰੋ: ਗੁਰਮੁੱਖ ਸਿੰਘ, 1997 ’ਚ ਗਿਆਨੀ ਭਾਗ ਸਿੰਘ ਅੰਬਾਲਾ, 2003 ’ਚ ਗੁਰਬਖਸ ਸਿੰਘ ਕਾਲਾ ਅਫਗਾਨਾ ਅਤੇ 2004 ’ਚ ਸਪੋਕਸਮੈਨ ਦੇ ਸੰਪਾਦਕ

ਜੋਗਿੰਦਰ ਸਿੰਘ ਨੂੰ ਅਕਾਲ ਤਖਤ ਤੋਂ ਛੇਕਿਆ ਗਿਆ ਅਤੇ ਹੁਣ ਬੀਤੇ ਦਿਨ ਪ੍ਰੋ: ਦਰਸ਼ਨ ਸਿੰਘ ਨੂੰ ਛੇਕ ਦਿੱਤਾ ਗਿਆ ਹੈ। ਇਹ ਸ਼ਬਦ ਦਰਬਾਰ ਸਾਹਿਬ ਦੇ ਸਾਬਕਾ ਗੰਰਥੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਨਰੇਰੀ ਇੰਟਰਨੈਸ਼ਨਲ ਸਿੱਖ ਮਿਸ਼ਨਰੀ ਗਿਆਨੀ ਜਗਤਾਰ ਸਿੰਘ ਜਾਚਕ ਨੇ ਅੱਜ ਗੁਰਦੁਆਰਾ ਬੰਗਲਾ ਸਾਹਿਬ ਨਵੀਂ ਦਿੱਲੀ ਤੋਂ ਲੜੀਵਾਰ ਕਥਾ ਕਰਦਿਆਂ ਕਹੇ, ਜਿਸ ਦਾ ਸਿੱਧਾ ਪ੍ਰਸਾਰਣ ਚੜਦੀ ਕਲਾ ਟਾਈਮ ਟੀ.ਵੀ. ’ਤੇ ਹੋ ਰਿਹਾ ਸੀ। ਉਨਾਂ ਅੱਗੇ ਕਿਹਾ ਕਿ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਤਤਕਾਲੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਨਾਨਕਸ਼ਾਹੀ ਕੈਲੰਡਰ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਸਮੇਂ ਵੀ ਸਿੱਖਾਂ ਨੂੰ ਲਵ-ਕੁਸ਼ ਦੀ ਔਲਾਦ ਕਹਿਣ ਵਾਲੇ ਜਥੇਦਾਰ ਗਿਆਨੀ ਪੂਰਨ ਸਿੰਘ ਨੇ ਸੰਨ 2000 ’ਚ ਉਨਾਂ ਨੂੰ ਜਾਰੀ ਇੱਕ ਫੈਕਸਨਾਮੇ ਰਾਹੀਂ ਪੰਥ ’ਚੋਂ ਛੇਕ ਦਿੱਤਾ ਸੀ ਅਤੇ ਬੀਬੀ ਜਗੀਰ ਕੌਰ ਦੇ ਸਮਰਥਨ ’ਚ ਖੜਨ ਵਾਲੇ ਤਖਤ ਸ਼੍ਰੀ ਕੇਸਗੜ ਸਾਹਿਬ ਦੇ ਜਥੇਦਾਰ ਪ੍ਰੋ: ਮਨਜੀਤ ਸਿੰਘ, ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਕੇਵਲ ਸਿੰਘ, ਸ਼੍ਰੋਮਣੀ ਕਮੇਟੀ ਮੈਂਬਰ ਜਸਵਿੰਦਰ ਸਿੰਘ ਐਡਵੋਕੇਟ, ਪ੍ਰੀਤਮ ਸਿੰਘ ਭਾਟੀਆ, ਰਘੁਜੀਤ ਸਿੰਘ, ਸਤਿਨਾਮ ਸਿੰਘ, ਗੁਰਪਾਲ ਸਿੰਘ ਆਦਿ ਨੂੰ ਵੀ ਛੇਕ ਦਿੱਤਾ ਸੀ ਪਰ ਗਿਆਨੀ ਪੂਰਨ ਸਿੰਘ ਨੂੰ ਹਟਾਉਣ ਤੋਂ ਬਾਅਦ ਜਦੋਂ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੂੰ ਜਥੇਦਾਰ ਬਣਾਇਆ ਗਿਆ ਤਾਂ ਉਨਾਂ ਪਹਿਲੇ ਹੀ ਦਿਨ ਜਨਵਰੀ 2000 ਤੋਂ ਲੈ ਕੇ ਮਾਰਚ 2000 ਤੱਕ ਗਿਆਨੀ ਪੂਰਨ ਸਿੰਘ ਵਲੋਂ ਕੀਤੇ ਸਾਰੇ ਹੁਕਮਨਾਮੇ ਰੱਦ ਕਰ ਦਿੱਤੇ। ਇਸ ਤੋਂ ਪਹਿਲਾਂ ਪ੍ਰੋ: ਗੁਰਮੁੱਖ ਸਿੰਘ ਵਿਰੁੱਧ ਜਾਰੀ ਹੋਇਆ ਹੁਕਮਨਾਮਾ 108 ਸਾਲ ਬਾਅਦ 1995 ’ਚ ਵਿਸ਼ਵ ਸਿੱਖ ਸੰਮੇਲਨ ਦੌਰਾਨ ਪ੍ਰੋ: ਮਨਜੀਤ ਸਿੰਘ ਦੀ ਜਥੇਦਾਰੀ ਹੇਠ ਰੱਦ ਕੀਤਾ ਗਿਆ।

ਗਿਆਨੀ ਅਰੂੜ ਸਿੰਘ ਵਲੋਂ ਜਨਰਲ ਡਾਇਰ ਨੂੰ ਅੰਮ੍ਰਿਤ ਛਕਾ ਕੇ ਸਿਰੋਪਾ ਦੇਣ ਨੂੰ ਵੀ ਕਿਸੇ ਸਿੱਖ ਨੇ ਮਾਨਤਾ ਨਹੀਂ ਦਿੱਤੀ, ਇਸ ਲਈ ਇਹ ਜਰੂਰੀ ਨਹੀਂ ਕਿ ਅਕਾਲ ਤਖਤ ਤੋਂ ਜੋ ਹੁਕਮਨਾਮੇ ਜਾਰੀ ਹੋ ਜਾਣ, ਉਨਾਂ ਨੂੰ ਸਿੱਖ ਕੌਮ ਮੰਨ ਹੀ ਲਵੇ। ਜਿਸ ਤਰਾਂ ਪ੍ਰੋ: ਗੁਰਮੁੱਖ ਸਿੰਘ ਅਤੇ ਬੀਬੀ ਜਗੀਰ ਕੌਰ ਤੇ ਹੋਰਨਾ ਵਿਰੁੱਧ ਜਾਰੀ ਹੋਏ ਹੁਕਮਨਾਮੇ ਰੱਦ ਕਰਕੇ ਪੁਜਾਰੀਆਂ ਦੀ ਗਲਤੀ ਸੁਧਾਰੀ ਗਈ ਸੀ, ਉਸੇ ਤਰਾਂ ਪ੍ਰੋ: ਦਰਸ਼ਨ ਸਿੰਘ ਵਿਰੁੱਧ ਜਾਰੀ ਹੋਇਆ ਹੁਕਮਨਾਮਾ ਵੀ ਰੱਦ ਹੋਵੇਗਾ। ਗਿਆਨੀ ਜਾਚਕ ਨੇ ਕਿਹਾ ਕਿ ਪ੍ਰੋ: ਦਰਸ਼ਨ ਸਿੰਘ ’ਤੇ ਝੂਠਾ ਦੋਸ਼ ਲਾਇਆ ਜਾ ਰਿਹਾ ਹੈ ਕਿ ਉਹ ਅਕਾਲ ਤਖਤ ਸਾਹਿਬ ’ਤੇ ਪੇਸ਼ ਨਹੀਂ ਹੋਏ, ਦੂਸਰੇ ਪਾਸੇ ਇਹ ਵੀ ਮੰਨ ਰਹੇ ਹਨ ਕਿ ਉਹ ਆਪਣਾ ਸਪੱਸ਼ਟੀਕਰਨ ਗੋਲਕ ’ਤੇ ਰੱਖ ਗਏ ਹਨ, ਫਿਰ ਇਹ ਪੁਜਾਰੀ ਹੀ ਦੱਸਣ ਕਿ ਗੋਲਕ ’ਤੇ ਸਪੱਸ਼ਟੀਕਰਨ ਕੌਣ ਰੱਖ ਕੇ ਗਿਆ। ਦੂਸਰਾ ਦੋਸ਼ ਲਾਇਆ ਜਾ ਰਿਹਾ ਹੈ ਕਿ ਦਸਮ ਗੰ੍ਰਥ ਦੇ ਤ੍ਰਿਆ ਚਰਿਤ੍ਰ ਦੇ ਚਰਿਤ੍ਰ ਨੰ: 21, 22, 23 ਵਿੱਚ ਤਾਂ ਗੁਰੂ ਗੋਬਿੰਦ ਸਿੰਘ ਦਾ ਨਾਮ ਲਿਖਿਆ ਹੀ ਨਹੀਂ, ਇਸ ਲਈ ਪ੍ਰੋ: ਦਰਸ਼ਨ ਸਿੰਘ ਦੱਸਣ ਕਿ ਉਨਾਂ ਨੇ ਹਵਾਲੇ ਕਿਹੜੇ ਗ੍ਰੰਥ ਵਿੱਚੋਂ ਦਿੱਤੇ। ਗਿਆਨੀ ਜਾਚਕ ਨੇ ਕਿਹਾ ਕਿ ਇਨਾਂ ਚਰਿਤ੍ਰਾਂ ਵਿੱਚ ਵਰਤੇ ਗਏ ਸ਼ਬਦਾਂ ਨੇ ਕੋਈ ਸ਼ੱਕ ਰਹਿਣ ਹੀ ਨਹੀਂ ਦਿੱਤਾ ਕਿ ਉਹ ਕਿਸ ਵਲ ਇਸ਼ਾਰਾ ਕਰਦੇ ਹਨ। ਵਰਤੇ ਗਏ ਸ਼ਬਦਾਂ ਤੋਂ ਭੁਲੇਖਾ ਖਾ ਕੇ ਤਾਂ ਭਾਈ ਵੀਰ ਸਿੰਘ, ਪ੍ਰੋ: ਪਿਆਰਾ ਸਿੰਘ ਪਦਮ, ਗਿਆਨੀ ਹਰਬੰਸ ਸਿੰਘ ਪਟਿਆਲਾ, ਡਾ. ਹਰਭਜਨ ਸਿੰਘ ਪੰਜਾਬੀ ਯੂਨੀਵਰਸਿਟੀ ਅਤੇ ਗਿਆਨੀ ਈਸ਼ਰ ਸਿੰਘ ਰਾਮਗੜੀਆ ਆਦਿ ਨੇ ਇਨਾਂ ਚਰਿਤ੍ਰਾਂ ਨੂੰ ਗੁਰੂ ਸਾਹਿਬ ਦੀ ਹੱਡ ਬੀਤੀ ਦੱਸਿਆ। ਪ੍ਰੋ: ਦਰਸ਼ਨ ਸਿੰਘ ਨੇ ਤਾਂ ਇਨਾਂ ਦਾ ਹਵਾਲਾ ਦੇ ਕੇ ਕਿਹਾ ਕਿ ਸਾਡਾ ਸਤਿਗੁਰੂ ਐਸਾ ਨਹੀਂ ਹੋ ਸਕਦਾ, ਇਨਾਂ ਨੂੰ ਗੁਰੂ ਗੋਬਿੰਦ ਸਿੰਘ ਨਾਲ ਜੋੜ ਕੇ ਉਨਾਂ ਦਾ ਅਪਮਾਨ ਨਾ ਕਰੋ।

ਗੁਰਚਰਨਜੀਤ ਸਿੰਘ ਲਾਂਬਾ ਨੇ ਉਨਾਂ ਦੀ ਇਸ ਸੀ.ਡੀ. ਵਿੱਚੋਂ ਪ੍ਰੋ: ਦਰਸ਼ਨ ਸਿੰਘ ਦੇ ਕਹੇ ਹੋਏ ਸ਼ਬਦ ਤਾਂ ਕੱਟ ਦਿੱਤੇ ਪਰ ਜਿਹੜੇ ਦੂਸਰਿਆਂ ਦੇ ਹਵਾਲੇ ਦਿੱਤੇ ਜਾ ਰਹੇ ਸਨ, ਉਨਾਂ ਨੂੰ ਪ੍ਰੋ: ਦਰਸ਼ਨ ਸਿੰਘ ਦੇ ਕਹੇ ਹੋਏ ਸ਼ਬਦ ਦੱਸ ਕੇ ਉਨਾਂ ਨੂੰ ਪੰਥ ’ਚੋਂ ਛੇਕਿਆ ਗਿਆ ਹੈ। ਉਨਾਂ ਅੱਗੇ ਕਿਹਾ ਕਿ ਜੇ ਇਨਾਂ ਚਰਿਤ੍ਰਾਂ ਵਿੱਚ ਗੁਰੂ ਗੋਬਿੰਦ ਸਿੰਘ ਦਾ ਨਾਮ ਨਹੀਂ ਲਿਖਿਆ ਤਾਂ ਚਰਿਤ੍ਰ ਨੰ: 70 ਦਾ ਕੀ ਕੀਤਾ ਜਾਵੇ, ਜਿੱਥੇ ਲਿਖਿਆ ਹੈ ਕਿ ਨਗਰ ਪਾਉਂਟੇ ਦੇ ਨੇੜੇ ਕਪਾਲ ਮੁਚਨ ਤੀਰਥ ’ਤੇ ਅਸੀਂ ਗਏ, ਜਿੱਥੇ ਸਿੱਖਾਂ ਨੂੰ ਸਿਰੋਪੇ ਦੇਣ ਬਾਰੇ ਸੋਚਿਆ। ਇੱਕ ਵੀ ਪੱਗ ਮੁਲ ਨਾ ਮਿਲਣ ’ਤੇ ਮੈਂ ਇਹ ਸਕੀਮ ਬਣਾਈ ਕਿ ਜਿਹੜਾ ਵੀ ਇੱਥੇ ਮੂਤਤਾ ਵੇਖੋ, ਉਸ ਦੀ ਪੱਗ ਉਤਾਰ ਲਿਆਉ। ਇਸ ਤਰਾਂ ਰਾਤ ਵਿੱਚ 800 ਪੱਗ ਉਤਾਰ ਲਈ ਗਈ, ਜਿਨਾਂ ਨੂੰ ਸਵੇਰੇ ਧੋ ਕੇ ਸਿੱਖਾਂ ਨੂੰ ਦੇ ਦਿੱਤੀਆਂ, ਜਿਹੜੀਆਂ ਬਚ ਗਈਆਂ ਉਹ ਵੇਚ ਦਿੱਤੀਆਂ, ਜਿਹੜੀਆਂ ਫਿਰ ਵੀ ਬਚ ਗਈਆਂ ਉਹ ਸਿਪਾਹੀਆਂ ਨੂੰ ਦੇ ਦਿੱਤੀਆਂ। ਜਿਹੜੇ ਦਸਮ ਗੰਰਥ ਦਾ ਅੱਖਰ ਅੱਖਰ ਗੁਰੂ ਗੋਬਿੰਦ ਸਿੰਘ ਜੀ ਦਾ ਲਿਖਿਆ ਹੋਇਆ ਮੰਨਦੇ ਹਨ, ਉਹ ਦੱਸਣ ਕਿ ਕੀ ਇਸ ਚਰਿਤ੍ਰ ਦੇ ਲੇਖਕ ਵੀ ਗੁਰੂ ਗੋਬਿੰਦ ਸਿੰਘ ਜੀ ਨਹੀਂ ਹਨ? ਅਤੇ ਕੀ ਉਹ ਯਾਤਰੀਆਂ ਦੇ ਸਿਰਾਂ ਤੋਂ ਪੱਗਾਂ ਲਾਹ ਕੇ ਵੇਚਣ ਵਾਲੇ ਸਨ?

ਵਿਚਾਰ (0)Add Comment

ਵਿਚਾਰ ਦੇਵੋ

busy
 
< Prev   Next >

English Punjabi Tehelka

audio_newsa2.png

Polls

ਰੱਬ ਦੇ ਘਰ ਦੇਰ ਹੈ ਅੰਧੇਰ ਨਹੀਂ, ਪੂਹਲੇ ਦੀ ਤਰ੍ਹਾਂ ਮਨਿੰਦਰ ਦਾ ਵੀ ਘੜਾ ਹੁਣ ਭਰ ਗਿਆ ਹੈ।
 
World time
Punjabi Font
Programming and Design :: Mehra Media