ਵੋਟ ਫੋਰ ਚੇਜ : ਗੁਰੂ ਨਾਨਕ ਗੁਰਦੁਆਰਾ ਸੁਸਾਇਟੀ ਚੋਣ ਦਾ ਮੋਰਚਾ ਸਿੱਖ ਯੂਥ ਸਲੇਟ ਨੇ ਫਤਿਹ ਕੀ PDF PRINT ਈ ਮੇਲ

ਸਰੀ ( ਲੁਖਵਿੰਦਰ ਕੌਰ ) : ਇੱਥੋਂ ਦੇ ਗੁਰਦੁਆਰਾ ਗੁਰੂ ਨਾਨਕ ਸੁਸਾਇਟੀ ਦੀਆਂ ਚੋਣਾਂ ਤੇ ਦੁਨੀਆਂ ਦੇ ਸਿੱਖਾਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਸਨ । 15 ਨਵੰਬਰ ਨੂੰ ਵਰ੍ਹਦੇ ਮੀਂਹ ਵਿੱਚ ਸਿੱਖ ਭਾਈਚਾਰੇ ਦੀਆਂ ਵੋਟਾਂ ਦਾ ਹੜ ਸਿੱਖ ਯੂਥ ਸਲੇਟ ਦੀ ਹਮਾਇਤ ਵਿੱਚ ਵਗ ਪਿਆ । ਭਾਈ ਬਿਕਰਮਜੀਤ ਸਿੰਘ ਸੰਧਰ ਦੀ ਅਗਵਾਈ ਵਾਲੀ ਸਿੱਖ ਯੂਥ ਸਲੇਟ ਨੂੰ 13458 ਵੋਟਾਂ ਮਿਲੀਆਂ ਜਦਕਿ ਉਨ੍ਹਾਂ ਦੇ ਵਿਰੋਧੀ ਮਾਡਰੇਟ ਸਿੱਖ ਆਗੂਆਂ ਨੂੰ ਮਸਾਂ 7247 ਹੀ ਨਸੀਬ ਹੋਈਆਂ ।

picture_029.jpg


 

ਐਤਵਾਰ ਨੂੰ ਜਿੱਥੇ ਮੀਂਹ ਵਰ੍ਹ ਰਿਹਾ ਸੀ ਉੱਥੇ ਸਿੱਖ ਭਾਈਚਾਰੇ ਦੇ ਵੋਟਰ ਸਵੇਰੇ 6 ਵਜੇ ਤੋਂ ਹੀ ਲਾਈਨਾਂ ਵਿੱਚ ਲੱਗਣੇ ਸ਼ੁਰੂ ਹੋ ਗਏ ਸਨ । ਜਦਕਿ ਵੋਟਾਂ ਸਵੇਰੇ 8 ਵਜੇ ਤੋਂ ਸ਼ਾਮ 8 ਤੱਕ ਪੈਣੀਆਂ ਸਨ । ਸਰੀ ਦੀ 70ਵੀ ਸਟਰੀਟ ਤੇ ਸਥਿਤ ਪ੍ਰਿੰਸੈਸ ਮਾਰਗਰੇਟ ਸਕੂਲ ਵਿੱਚ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਹੋਈਆਂ ਚੋਣਾਂ ਦੇ ਨਤੀਜੇ ਨੇ ਇੱਕ ਵਾਰ ਪਿਛਲੇ ਕਾਫੀ ਸਾਲਾਂ ਤੋਂ ਇਸ ਸੁਸਾਇਟੀ ਤੇ ਕਾਬਜ਼ ਆਗੂਆਂ ਦੇ ਸਿੰਘਾਸ਼ਨ ਹਿਲਾ ਦਿੱਤੇ ਹਨ । ਇਹ ਨਤੀਜੇ ਅੱਜ ਤਕਰੀਬਨ ਰਾਤ ਇੱਕ ਵਜੇ ਕਰੀਬ ਘੋਸਿ਼ਤ ਹੋਏ । ਨਤੀਜੇ ਆਉਣ ਦੀ ਦੇਰ ਸੀ ਕਿ ਯੂਥ ਸਲੇਟ ਦੇ ਹਮਾਇਤੀਆਂ ਨੇ ਜੈਕਾਰਿਆਂ ਨਾਲ ਅਸਮਾਨ ਗੂੰਜਾਂ ਦਿੱਤਾ


ਅਜਿਹੇ ਪਿਛਲੇ ਵਰ੍ਹੇ ਨਵੰਬਰ ਵੀ ਵਿੱਚ ਹੋਇਆ ਸੀ ਜਦੋਂ ਸਿੱਖ ਯੂਥ ਸਲੇਟ ਨੇ ਜਿੱਤ ਪ੍ਰਾਪਤ ਕੀਤੀ ਸੀ ਪ੍ਰੰਤੂ ਨਾਮਜ਼ਦਗੀ ਪੱਤਰਾਂ ਵਿੱਚ ਤੁਰੱਟੀਆਂ ਕਾਰਨ ਉਹਨਾਂ ਸੁਸਾਇਟੀ ਦੀ ਸੇਵਾ ਨਸੀਬ ਨਹੀਂ ਹੋਈ ਸੀ । ਕੈਨੇਡਾ ਦੇ ਸਿੱਖ ਭਾਈਚਾਰੇ ਸਿੱਖ ਯੂਥ ਸਲੇਟ ਫਿਰ ਮੌਕਾ ਦਿੱਤਾ ਹੈ ।

(ਵੀਡੀਓ ਦੇਖਣ ਲਈ ਏਥੇ ਕਲਿੱਕ ਕਰੋ)

ਵਿਚਾਰ (0)Add Comment

ਵਿਚਾਰ ਦੇਵੋ

busy
 
< Prev   Next >
Programming and Design :: Mehra Media