ਬੀਐਸਈ 'ਚ ਜ਼ਬਰਦਸਤ ਉਛਾਲ, ਬਜ਼ਾਰ ਬੰਦ PDF PRINT ਈ ਮੇਲ


ਮੁੰਬਈ: ਸ਼ਨੀਵਾਰ ਨੂੰ ਕੇਂਦਰ ਸਰਕਾਰ ਦੇ ਪੱਖ ਵਿਚ ਆਏ ਜਨ ਆਦੇਸ਼ ਮਗਰੋਂ ਅੱਜ ਸਵੇਰੇ ਸ਼ੇਅਰ ਬਜ਼ਾਰ ਵਿਚ ਭਾਰੀ ਉਛਾਲ ਦਰਜ ਕੀਤਾ ਗਿਆ.ਅੱਜ ਸਵੇਰੇ ਸ਼ੇਅਰ ਬਜ਼ਾਰ ਵਿਚ ਖੁੱਲਦਿਆਂ ਸਾਰ ਹੀ 1305 ਅੰਕਾਂ ਦੀ ਤੇਜ਼ੀ ਦਰਜ ਕੀਤੀ ਗਈ ਅਤੇ ਇਹ 12,173 ਦੇ ਪੱਧਰ ਤੋਂ ਉੱਠ ਕੇ ਇੱਕ ਦਮ 13,478 ਦੇ ਪੱਧਰ 'ਤੇ ਜਾ ਪੁੱਜਾ.

ਇਸ ਤੋਂ ਮਗਰੋਂ ਸ਼ੇਅਰ ਬਜ਼ਾਰ ਵਿਚ ਉੱਤਲਾ ਸਰਕਟ ਲਗਾ ਕੇ ਕਾਰੋਬਾਰ ਨੂੰ 10.55 ਤੱਕ ਲਈ ਬੰਦ ਕਰ ਦਿੱਤਾ ਗਿਆ.10.55 ਤੋਂ ਮਗਰੋਂ ਸ਼ੁਰੂ ਹੋਏ ਕਾਰੋਬਾਰ ਦੌਰਾਨ ਬਜ਼ਾਰ ਇੱਕੋ ਦਮ 14,272 ਅੰਕਾਂ ਦੇ ਪੱਧਰ ਉੱਪਰ ਜਾ ਪੁੱਜਾ. ਇਸੇ ਤਰ੍ਹਾਂ ਐਨਐਸਈ ਦੇ ਨਿਫਟੀ ਵਿਚ ਵੀ ਭਾਰੀ ਵਾਧਾ ਦਰਜ ਕੀਤਾ ਗਿਆ ਅਤੇ ਇਹ 3672 ਅੰਕਾਂ ਦੇ ਪੱਧਰ ਤੋਂ ਉੱਠ ਕੇ 4308 ਅੰਕਾਂ ਦੇ ਪੱਧਰ ਉੱਪਰ ਜਾ ਪੁੱਜਾ. ਇਸ ਤੋਂ ਮਗਰੋਂ ਕਾਰੋਬਾਰ ਬੰਦ ਕਰ ਦਿੱਤਾ ਗਿਆ.ਹੁਣ ਸ਼ੇਅਰ ਬਜ਼ਾਰ ਵਿਚ ਕਾਰੋਬਾਰ ਕੱਲ੍ਹ ਨੂੰ ਸ਼ੁਰੂ ਹੋਵੇਗਾ.
 

ਵਿਚਾਰ (0)Add Comment

ਵਿਚਾਰ ਦੇਵੋ

busy
 
< Prev   Next >
Programming and Design :: Mehra Media