|
ਨਾਇਕੀ ਕਰੇਗੀ 1750 ਕਰਮਚਾਰੀਆਂ ਦੀ ਛਾਂਟੀ |
|
|
|
|
ਪੋਰਟਲੈਂਡ: ਪਰਿਧਾਨ ਅਤੇ ਫੁਟਵੀਅਰ ਕੰਪਨੀ ਨਾਇਕੀ ਇੰਕ ਵੈਸ਼ਵਿਕ ਸਤਰ 'ਤੇ 1750 ਨੌਕਰੀਆਂ ਦੀ ਕਟੌਤੀ ਕਰਨ ਜਾ ਰਹੀ ਹੈ.ਇਹ ਵੈਸ਼ਵਿਕ ਸਤਰ 'ਤੇ ਕੰਪਨੀ ਦੇ ਕਰਮਚਾਰੀਆਂ ਦੀ ਕੁੱਲ੍ਹ ਸੰਖਿਆ ਦਾ ਪੰਜ ਪ੍ਰਤਿਸ਼ਤ ਹੈ.
ਇਨ੍ਹਾ ਵਿੱਚੋਂ 500 ਨੌਕਰੀਆਂ ਦੀ ਕਟੌਤੀ ਨਾਇਕੀ ਬੀਵਰਟਨ ਓਰੇਗਾਨ ਸਥਿੱਤ ਦਫ਼ਤਰ 'ਚ ਕੀਤੀ ਜਾਵੇਗੀ,ਹਾਲਾਂਕਿ ਕੰਪਨੀ ਨੇ ਇਹ ਨਹੀਂ ਦੱਸਿਆ ਕਿ ਉਹ ਕਿਨ੍ਹਾ-ਕਿਨ੍ਹਾ ਵਿਭਾਗਾਂ ਦੇ ਕਰਮਚਾਰੀਆਂ ਨੂੰ ਬਾਹਰ ਕੀਤਾ ਜਾ ਰਿਹਾ ਹੈ. ਇਸ ਸਾਲ ਫ਼ਰਵਰੀ ਨੇ ਕੰਪਨੀ ਨੂੰ ਕਿਹਾ ਸੀ ਕਿ ਉਹ ਆਪਣੇ ਕਾਰੋਬਾਰ ਦੇ ਮੁੜਗਠਨ ਦੇ ਲਈ ਨੌਕਰੀਆਂ 'ਚ ਕਟੌਤੀ ਕਰੇਗੀ.ਹੋਰ ਕੰਪਨੀਆਂ ਦੀ ਤਰ੍ਹਾਂ ਵੈਸ਼ਵਿਕ ਮੰਦੀ ਦੇ ਦੌਰ 'ਚ ਉਪਭੋਗਤਾ ਖਰਚ ਘਟਨ ਦੀ ਵਜ੍ਹਾ ਨਾਲ ਨਾਇਕੀ ਦੀ ਉਤਪਾਦਾਂ ਦੀ ਮੰਗ 'ਚ ਗਿਰਾਵਟ ਆਈ ਹੈ.
ਕੰਪਨੀ ਦੇ ਮੁੱਖ ਕਾਰਜਕਾਰੀ ਮਾਰਕ ਪਾਰਕਰ ਨੇ ਇੱਕ ਬਿਆਨ 'ਚ ਕਿਹਾ ਹੈ ਕਿ ਕੰਪਨੀ ਅਗਲੇ ਹਫ਼ਤਿਆਂ 'ਚ ਕਰਮਚਾਰੀਆਂ ਦੀ ਕਟੌਤੀ ਦੀ ਯੋਜਨਾ ਪੂਰ੍ਹੀ ਕਰ ਲਵੇਗੀ.ਪਾਰਕਰ ਨੇ ਕਿਹਾ ਹੈ ਕਿ ਨਵੇਂ ਢਾਂਚੇ ਨਾਲ ਵੈਸ਼ਵਿਕ ਸਤਰ 'ਤੇ ਉਪਭੋਗਤਾਵਾਂ ਦੇ ਪ੍ਰਤਿ ਸਾਡਾ ਧਿਆਨ ਵੱਧੇਗਾ.ਨਾਲ ਹੀ ਕੰਪਨੀ ਦੇ ਬਜ਼ਾਰ 'ਚ ਮੁਕਾਬਲਾ ਬਣਿਆ ਰਹੇਗਾ.ਕੰਪਨੀ ਦੇ ਹੋਰ ਬ੍ਰਾਂਡਾ 'ਚ ਕਾਨਵਰਸ ਕੋਲ ਹਾਨ ਅਤੇ ਅੰਬਰੋ ਸ਼ਾਮਲ ਹੈ.ਕੰਪਨੀ ਇਸ ਖੇਤਰ 'ਚ ਸਿਖਰ 'ਤੇ ਹੈ.
|