|
ਮਾਈਕਰੋਸਾਫਟ ਦੀ ਵਿਕਰੀ ’ਚ ਗਿਰਾਵਟ |
|
|
|
|
ਸਿਏਟਲ, 25 ਅਪ੍ਰੈਲ : ਬੇਸ਼ੱਕ ਮੰਦੀ ਦੇ ਇਸ ਦੌਰ ਵਿੱਚ ਵੀ ਮਾਈਕਰੋਸਾਫਟ ਦੁਨੀਆਂ ਦੀ ਸਭ ਤੋਂ ਅਮੀਰ ਅਤੇ ਮੁਨਾਫੇ ਵਾਲੀ ਕੰਪਨੀ ਬਣੀ ਹੋਈ ਹੈ ਪਰ ਉਸ ’ਤੇ ਵੀ ਮੰਦੀ ਦਾ ਅਸਰ ਦਿੱਸਣ ਲੱਗਿਆ ਹੈ। 23 ਸਾਲ ਦੇ ਇਤਿਹਾਸ ਵਿੱਚ ਪਹਿਲੀ ਵਾਰ ਮਾਈਕਰੋਸਾਫਟ ਦੀ ਤੀਸਰੀ ਤਿਮਾਹੀ ਦੀ ਆਮਦਨੀ ਵਿੱਚ ਪਿਛਲੇ ਸਾਲ ਦੀ ਤੁਲਨਾ ਵਿੱਚ ਗਿਰਾਵਟ ਆਈ ਹੈ। ਮਾਈਕਰੋਸਾਫਟ ਨੇ ਕਿਹਾ ਕਿ ਉਸ ਦੇ ਮੁਨਾਫੇ ਵਿੱਚ ਗਿਰਾਵਟ ਵਾਲ ਸਟਰੀਟ ਦੇ ਖਦਸ਼ਿਆਂ ਤੋਂ ਵੀ ਜ਼ਿਆਦਾ ਆਈ ਹੈ।
ਆਮਦਨ ਅਤੇ ਮੁਨਾਫੇ ਵਿੱਚ ਆਈ ਗਿਰਾਵਟ ਤੋਂ ਇਹ ਸਾਫ਼ ਹੋ ਗਿਆ ਹੈ ਕਿ ਦੁਨੀਆਂ ਦੀ ਸਭ ਤੋਂ ਵੱਡੀ ਸਾਫਟਵੇਅਰ ਕੰਪਨੀ ’ਤੇ ਵੀ ਮੰਦੀ ਦੀ ਮਾਰ ਪੈਣ ਲੱਗੀ ਹੈ। ਜਨਵਰੀ ਵਿੱਚ ਮਾਈਕਰੋਸਾਫਟ ਨੇ ਪਹਿਲੀ ਵਾਰ 5,000 ਕਰਮਚਾਰੀਆਂ ਦੀ ਛਾਂਟੀ ਦਾ ਐਲਾਨ ਕੀਤਾ ਸੀ। ਮਾਈਕਰੋਸਾਫਟ ਨੇ ਬਾਕੀ ਸਾਲਾਂ ਲਈ ਆਮਦਨੀ ਬਾਰੇ ਕੋਈ ਸੰਕੇਤ ਨਹੀਂ ਦਿੱਤਾ ਹੈ। ਨਾਲ ਹੀ ਕੰਪਨੀ ਨੂੰ ਚਾਲੂ ਤਿਮਾਹੀ ਵਿੱਚ ਵੀ ਸਥਿਤੀ ਬਿਹਤਰ ਹੋਣ ਦੀ ਉਮੀਦ ਨਜ਼ਰ ਨਹੀਂ ਆਉਂਦੀ ਹੈ। ਵਾਸ਼ਿੰਗਟਨ ਦੀ ਮਾਈਕਰੋਸਾਫਟ ਦਾ ਮੁਨਾਫਾ 31 ਮਾਰਚ ਨੂੰ ਖ਼ਤਮ ਤੀਸਰੀ ਤਿਮਾਹੀ ਦੌਰਾਨ 32 ਫੀਸਦੀ ਦੀ ਗਿਰਾਵਟ ਦੇ ਨਾਲ 2.98 ਅਰਬ ਡਾਲਰ ’ਤੇ ਆ ਗਿਆ ਸੀ। 2008 ਦੀ ਇਸੇ ਤਿਮਾਹੀ ਵਿੱਚ ਕੰਪਨੀ ਨੇ 4.39 ਅਰਬ ਡਾਲਰ ਦਾ ਮੁਨਾਫਾ ਕਮਾਇਆ ਸੀ।
|