ਕਵਿਤਾਵਾਂ
ਉਹ ਨਾ ਪੰਜਾਬ ਦਿਸਦਾ PDF PRINT ਈ ਮੇਲ

 

ਵਿਅੰਗ- 

(ਗਿਆਨ ਸਿੰਘ ਕੋਟਲੀ ਵੈਨਕੂਵਰ)

gian-s-kotli.jpg


 

1
ਦਿਸਦੀ ਨਾ ਰੂਹ ਰੰਗੀਲੀ, ਨਾ ਹੀ ਸ਼ਬਾਬ ਦਿੱਸਦਾ । 
ਕਿਧਰੇ ਨਾ ਜਾਨ ਦਿਸਦੀ, ਨਾ ਹੀ ਪੰਜਾਬ ਦਿੱਸਦਾ ।
 2 
ਰੰਗਾਂ ਤੇ ਮੁਰਦਨੀ ਹੀ , ਛਾਈ ਚੁਫੇਰ ਦਿੱਸਦੀ,         
ਕਿਧਰੇ ਨਾ ਸ਼ਾਇਰਾਂ ਦਾ, ਸੂਹਾ ਗੁਲਾਬ ਦਿੱਸਦਾ ।     
3
ਭੁੱਕੀ ਅਫੀਮ ਬੋਤਲ, ਯੁੱਵਕਾਂ ਨੂੰ ਛਕ ਰਹੇ ਨੇ , 
ਸਭ ਥਾਂ ਮਹਾਨ ਉੱਤਮ, ਜਲਵਾ ਸ਼ਰਾਬ ਦਿੱਸਦਾ ।
4
ਦਿੱਸਦੀ ਨਾ ਮਾਣਮੱਤੀ, ਮਸਤੀ ਜੁਆਨੀਆਂ ਤੇ,
ਯੁੱਵਕਾਂ ਦਾ ਨਿੱਤ ਹੁੰਦਾ, ਖਾਨਾ ਖਰਾਬ ਦਿੱਸਦਾ ।                    
5
ਜੱਟਾਂ ਦੇ ਪੁੱਤ ਗਾ ਕੇ, ਬੱਕਰੇ ਬੁਲਾਉਣ ਕਾਹਦੇ,  
ਕੰਨਾਂ ਚ' ਮੁੰਦਰਾਂ ਤੇ, ਇਸ ਦਾ ਜਵਾਬ ਦਿੱਸਦਾ । 

ਫੁੱਟਬਾਲ ਤੇ ਕਬੱਡੀ, ਹਾਕੀ ਦੀ ਗੱਲ ਛੱਡੀ,
ਹੁਣ ਤਾਂ ਕ੍ਰਿਕਟ ਅੰਦਰ, ਸਾਡਾ ਸਵਾਬ ਦਿੱਸਦਾ ।
7
ਛੱਡਿਆ ਏ ਕੰਮ ਧੰਦਾ, ਕਹਿੰਦੇ ਨੇ "ਬਾਹਰ" ਜਾਣਾ,
ਹੁਣ ਤਾਂ ਨਾ ਕੋਈ ਗਭਰੂ, ਪੜ੍ਹਦਾ ਕਿਤਾਬ ਦਿਸਦਾ ।          
8      
ਪੱਗਾਂ ਦੀ ਥਾਂ ਏ ਦਿੱਸਦੀ, ਭਰਮਾਰ ਟੋਪੀਆਂ ਦੀ,
ਸਰਦਾਰ ਜੀ ਤਾਂ ਬਣਿਆਂ,
ਬਾਬੂ ਨਵਾਬ ਦਿੱਸਦਾ ।  
          

 
ਰੰਗੀਨ ਗੱਲਾਂ PDF PRINT ਈ ਮੇਲ

        

    ਰੰਗੀਗੱਲਾਂ

 gian-s-kotli.jpg

ਗਿਆਨ ਸਿੰਘ ਕੋਟਲੀ ਵੈਨਕੂਵਰ

(ਫੋਨ-604 5027151)
 1
ਆਸ਼ਿਕ ਨੇ ਖੁਸ਼ ਮਿਜ਼ਾਜ਼ੀ, ਕਰਦੇ ਰੰਗੀਨ ਗੱਲਾਂ ।
ਜਾਚਿਕ ਨੇ ਦਿਲ ਦਿਮਾਗੀ, ਕਰਦੇ ਜ਼ਹੀਨ ਗੱਲਾਂ ।
 2
ਖੁਸੀਆਂ ਤੇ ਖੇੜਿਆਂ ਦੇ, ਕਰਨੇ ਸਾਕਾਰ ਸੁਪਨੇ,
ਦੱਸਦੇ ਨੇ ਸ਼ੌਕ ਆਪਣਾ, ਕਰਕੇ ਸ਼ੌਕੀਨ ਗੱਲਾਂ ।
 3
ਸਿਦਕਾਂ ਦੇ ਪਾਰ ਬੇੜੇ, ਜ਼ਹਿਮਤ ਦੇ ਲੱਖ ਝੇੜੇ,
ਸਾਦਿਕ ਨੂੰ ਦੱਸਦੀਆਂ ਨੇ, ਕਰਨਾ ਯਕੀਨ ਗੱਲਾਂ ।   
 4
ਉਹ ਹੀ ਸੁਭਾਗ ਸੁਖੀਏ, ਉਹਨਾਂ ਚ' ਜੋਤ ਰੱਬੀ,           
ਕਰਦੇ ਜੋ ਇਕ ਸੁਰ ਚ', ਭਰਤਾ ਮਦੀਨ ਗੱਲਾਂ । 
 5
ਫੁੱਲਾਂ ਦਾ ਸੁਹਜ ਜਿਨ੍ਹਾਂ, ਦਿਲ ਚ' ਵਸਾ ਲਿਆ ਹੈ,
ਕਰਦੇ ਉਹ ਸੁਹਲ ਸੁੰਦਰ, ਬੜੀਆਂ ਹਸੀਨ ਗੱਲਾਂ । 
 6
ਉਹ ਹੀ ਨਾਯਾਬ ਦੌਲਤ, ਜ਼ਿੰਦਗੀ ਦੀ ਜੋੜ ਲੈਂਦੇ,  
ਜਿਹੜੇ ਨੇ ਸਾਂਭ ਰੱਖਦੇ, ਚੁਣ ਕੇ ਨਵੀਨ ਗੱਲਾਂ ।
7
ਬਲਦੀ ਤੇ ਤੇਲ ਪਾਉਣਾ, ਲਾਉਣੀ ਹਮੇਸ਼ ਲੂਤੀ,
ਏਹੋ ਨੇ ਬਹੁਤ ਘਟੀਆ, ਮਾਰੂ ਮਲੀਨ ਗੱਲਾਂ ।
8
ਹੱਤਿਆ ਤੇ ਕਤਲ ਗਾਰਤ, ਭੁੱਖ ਨੰਗ ਤੇ ਗ੍ਰੀਬੀ,    
ਜ਼ਿੰਦਗੀ ਦੇ ਵਾਸਤੇ ਨੇ, ਬੜੀਆਂ ਸੰਗੀਨ ਗੱਲਾਂ ।                  
9
ਮਾਨਵ ਦਾ ਘਾਣ ਰੋਕੋ, ਸਾੜੋ ਨਾ ਹਿੱਕ ਮੇਰੀ,
ਕਹਿੰਦੀ ਹਸੀਨ ਸਾਡੀ, ਮਾਤਾ ਜ਼ਮੀਨ ਗੱਲਾਂ ।     
             *****               
         

 
ਬੰਦੇ ਨੂੰ ਪਰਖ ਬੰਦੇ PDF PRINT ਈ ਮੇਲ

ਗਿਆਨ ਸਿੰਘ ਕੋਟਲੀ ਜੀ ਏਕਤਾ, ਪਿਆਰ ਅਤੇ ਚੜ੍ਹਦੀ ਕਲਾ ਦੇ ਕਵੀ ਹਨ । ਉਹ ਸਰਲ ਤੇ ਸੂਖਮ ਵਿਅੰਗ ਰਾਹੀਂ ਸਮਾਜ ਦੀਆਂ ਕੁਰੀਤੀਆਂ ਅਤੇ ਲੋਕਾਂ ਨੂੰ ਗੁਮਰਾਹ ਕਰ ਕੇ ਲੁੋਟਣ ਵਾਲਿਆਂ ਦਾ ਪਾਜ ਉਘਾੜਨਦੇ ਵੀ ਮਾਹਿਰ ਹਨ । ਉਹਨਾਂ ਦੀ ਇਕ ਅਜਿਹੀ ਹੀ ਭਾਵਪੂਰਤ ਤੇ ਅੱਖਾਂ ਖੋਲ੍ਹਦੀ ਹੋਈ ਕਵਿਤਾ ਪਾਠਕਾਂ ਅੱਗੇ ਪੇਸ਼ ਕਰਨ ਦੀ ਖੁਸ਼ੀ ਲੈਂਦੇ  ਹਾਂ ।                                      
ਐਡੀਟਰ:   

                               
                                          gian-s-kotli.jpg                                                  

ਗਿਆਨ ਸਿੰਘ ਕੋਟਲੀ ਵੈਨਕੂਵਰ 

(604 502-7151)

ਹਾਸ-ਵਿਅੰਗ:-
1
ਰਤਾ ਕੁ ਅੱਖ  ਹਿਲਾ ਕੇ ਦੇਖ, ਰਤਾ ਕੁ ਅੱਖ ਮਿਲਾ ਕੇ ਦੇਖ ।
ਦਿਸ ਪੈਣੀ ਅਸਲੀਅਤ ਸਾਰੀ, ਰਤਾ ਕੁ ਅੱਖ ਟਿਕਾ ਕੇ ਦੇਖ ।  
2
ਇਹ ਜੋ ਲਗਦਾ ਮੋਮਨ ਮਿੱਠਾ, ਸੁੰਦਰ ਸਾਊ ਸੇਵਕ ਮੁੱਖੜਾ
ਕੁਰਸੀ ਖਾਤਿਰ ਵਿਕ ਜਾਵੇਗਾ, ਇਸ ਨੂੰ ਤੂੰ ਅਜ਼ਮਾ ਕੇ ਦੇਖ ।
3
ਆਸ ਲਗਾ ਕੇ ਬੈਠਾ ਲੱਗਦਾ, ਫਸਲੀ ਸੁਹਲ ਬਟੇਰੇ ਵਾਂਗੂੰ,
ਚੁਗ ਜਾਵੇਗਾ ਸਭ ਕੁਝ ਏਹੋ, ਇਸ ਨੂੰ ਚੋਗਾ ਪਾ ਕੇ ਦੇਖ ।     

ਦੀਨ ਧਰਮ ਤੇ ਸੋਚ ਅਕੀਦੇ, ਕਿੱਦਾਂ ਗੁੱਠੇ ਲੱਗ ਜਾਂਦੇ ਨੇ,                
ਸਸਤੀ ਸ਼ੁਹਰਤ ਚੌਧਰ ਵਾਲੇ, ਇਹਨੂੰ ਪੱਠੇ ਪਾ ਕੇ ਦੇਖ ।      
5
ਤੋਤੇ ਵਾਂਗੂੰ ਤੇਰੇ ਪਿੱਛੇ, ਬੋਲੇ ਗਾ ਇਹ  ਤੇਰੀ ਬੋਲੀ,
ਚੂਰੀ ਪਾ ਕੇ ਇਹ ਨੂੰ ਵੀ ਤੂੰ, ਸੀਤਾ-ਰਾਮ ਸਿਖਾ ਕੇ ਦੇਖ । 
 6
ਚੋਰ ਦੀ ਦਾੜ੍ਹੀ ਤਿਨਕਾ ਵਾਗੂੰ, ਕਿੱਦਾਂ ਤੜਫਣ ਕਾਣੇ ਬੰਦੇ,    
ਦੀਨ ਧਰਮ ਤੇ ਸੱਚ ਨਿਆਂ ਦੀ, ਕਿਧਰੇ ਗੱਲ ਸੁਣਾ ਦੇਖ ।        
7
ਗੁਣ ਗਿਆਨ ਤੇ ਦੋਸਤ ਮਿੱਤ੍ਰ, ਭੁੱਲ ਜਾਣਗੇ ਸਾਰੇ ਦਾਅਵੇ,
ਛੋਟੀ ਮੋਟੀ ਕੁਰਸੀ ਦਾ ਤੂੰ, ਇਹ ਨੂੰ ਲਾਰਾ ਲਾ ਕੇ ਦੇਖ ।
8
ਚੋਰ ਚੋਰ ਮਸੇਰੇ ਭਾਈ, ਹੋ ਜਾਂਦੇ ਹਮ-ਜਿਣਸ ਇਕੱਠੇ,
ਇਹਨਾਂ ਦੀ ਪਰਛਾਈਂ ਨੂੰ ਵੀ, ਉਗੰਲੀ ਰਤਾ ਲਗਾ ਕੇ ਦੇਖ ।
9
ਉਡੱ ਅਸਮਾਨੇ ਉੱਚੀ ਉੱਚੀ, ਕਿੱਦਾਂ ਪਾਉਂਦੇ ਕਾਂਵਾਂ ਰੌਲੀ,
ਇਹਨਾਂ ਕਾਲੇ ਕਾਵਾਂ ਤਾਈਂ, ਢੇਰ ਤੋਂ ਰਤਾ ਉੜਾ ਕੇ ਦੇਖ ।                 
10
ਕਿੰਨੇ ਸੱਚੇ ਸੁੱਚੇ ਭਾਸ਼ਨ, ਕਿੰਨੇ ਅਸਲੀ ਨਕਲੀ ਨਾਅਰੇ,
ਵੋਟਾਂ ਪਿਛੋਂ ਲੀਡਰ ਜੀ ਨੂੰ, ਦੁੱਖੜਾ ਕੋਈ ਸੁਣਾ ਕੇ ਦੇਖ ।              
11
ਏਕਾ ਪਿਆਰ ਤੇ ਸੁੱਖ ਸ਼ਾਤੀ, ਕਿੱਦਾਂ ਰੜਕੇ ਸੱਚ ਇਨ੍ਹਾਂ ਨੂੰ,           
ਕਿਧਰੇ ਸੱਚ ਸਚਾਈ ਬਾਰੇ, ਕੁਝ ਵੀ ਲਿਖ ਲਿਖਾ ਦੇ ਦੇਖ ।     
12
ਸੁੱਖ ਸ਼ਾਂਤੀ ਨਾਲ ਰਹਿਣਗੇ, ਸਾਰੇ ਲੋਕੀਂ ਸੁਰਗਾਂ ਅੰਦਰ,       
ਕੁਰਸੀ ਭਗਤਾਂ ਖੁਦਗਰਜ਼ਾਂ ਤੋਂ, ਖਹਿੜਾ ਰਤਾ ਛੁੜਾ ਕੇ ਦੇਖ ।
       *****        

 
{ ਲੋਹੜੀ } PDF PRINT ਈ ਮੇਲ

 { ਲੋਹੜੀ }


ਗੁਰਮੇਲ ਬਦੇਸ਼ਾ , ਸਰੀ ,ਬੀ.ਸੀ.


ਪਿਛਲੇ ਸਾਲ,


ਪਿੰਡ ਦੀ ਸੱਥ ਵਿੱਚ


ਸੱਭ ਨੇ ਰਲ ਕੇ ਲੋਹੜੀ ਬਾਲੀ ।


ਤੂੰ ਵੀ ਸੈਂ, ਮੈਂ ਵੀ ਸਾਂ ਉਥੇ


ਖੁਸ਼ੀਆਂ ਵਿੱਚ ਸ਼ਰੀਕ ਹੋਣ ਲਈ ઽ


ਰਸਮੀ ਖੁਸ਼ੀਆਂ ਹੌਲ਼ੀ ਹੌਲ਼ੀ ਨਿੱਜੀ ਹੋਣ ਲੱਗੀਆਂ ।


ਨਿੱਜ ਪ੍ਰਸਤੀ ਦਾ ਅਹਿਸਾਸ

 

ਤੇਰੇ ਮੇਰੇ ਵਿੱਚ ਜਾਗਿਆ ।


ਲੋਹੜੀ ਤੋਂ ਵੀ ਸੂਹੇ ਤੇਰੇ ਮੁੱਖੜੇ 'ਤੇ


ਜਿਵੇਂ ਮੈਂ ਤਿਲ ਸੁੱਟ ਸੁੱਟ ਕੇ


ਤੈਨੂੰ ਸਜਦਾ ਕਰ ਰਿਹਾ ਹੋਵਾਂ ।


ਦੋ ਲੋਹੜੀਆਂ ਦੇ ਓਸ ਸੁਮੇਲ ਤੋਂ ਬਾਅਦ ,


ਅੱਜ ਮੈਂ ਉਡੀਕ ਉਡੀਕ ਕੇ ਕੋਲੇ ਹੋ ਗਿਆ ਹਾਂ ।


ਰਾਖ਼ ਬਣ ਚੱਲਿਆਂ, ਠਰ ਚੱਲਿਆਂ


ਐਪਰ-

ਦਿਲ 'ਚ ਅਜੇ ਵੀ


ਅਰਮਾਨਾਂ ਦਾ ਭਾਂਬੜ ਬਲਦਾ ਹੈ


ਖਿਆਲਾਂ ਦੇ ਪਰਵਾਨੇ


ਵਿਯੋਗ ਦੀ ਸ਼ਮਾ ਤੋਂ ਆਪਾ ਵਾਰ ਰਹੇ ਨੇ


ਤੂੰ ਕਦੋਂ ਸ਼ਰੀਕ ਹੋਣੈ-


ਮੇਰੇ ਨਾਲ..!

ਹੁਣ ਮੇਰੇ ਦਿਲ' ਚ ਬਲਦੀ ਲੋਹੜੀ ਸੇਕਣ ਲਈ...?


************

 
ਨਵਾਂ ਸਾਲ PDF PRINT ਈ ਮੇਲ

***** ਨਵਾਂ ਸਾਲ *****


ਹਮੇਸ਼ਾਂ ਦੀ ਤਰਾਂ ਇਸ ਵਾਰ ਵੀ
ਚੜ੍ਹਿਆ ਇਕ ਹੋਰ ਨਵਾਂ ਸਾਲ
ਸਮੇਂ ਨੇ ਕਰਵਟ ਬਦਲੀ ਬਦਲੇ ਨੇ ਮਨ ?ਚ ਖਿਆਲ
ਪਰ ਆਪਣੇ ਅਤੀਤ ਵਿੱਚ ਉਲਝਿਆ
ਮੈਂ ਕਿਵੇਂ ਕਹਿ ਦੇਵਾਂ ਕਿ ਨਵਾਂ ਵਰ੍ਹਾ ਮੁਬਾਰਕ ਹੋਵੇ
ਨਹੀਂ ਨਹੀਂ ਦੋਸਤੋ ਮੈਂ ਇਹ ਨਹੀਂ ਕਰ ਸਕਦਾ
ਹਾਂ ਪਿਛਲੇ ਦੋ ਦਹਾਕਿਆਂ ਤੋਂ
ਆਪਣੀ ਹੋਣੀ ਤੇ ਹਉਕੇ ਭਰ ਸਕਦਾਂ
ਕਿਵੇ ਭੇਜ ਦਿਆਂ ਮੈਂ ਨਵੇ ਵਰ੍ਹੇ ਦਾ ਗਰੀਟਿੰਗ
ਕਿਉਂਕਿ ਅਜੇ ਤੱਕ ਨਹੀਂ ਲੱਭੀ
ਮੇਰੀ ਲਾਡੋ ਭੈਣ ਦੀ ਚੁੰਨੀ
ਗੁਆਚੀ ਸੀ ਜਿਹੜੀ ਦਿੱਲੀ ਕਤਲੇਆਮ ਦੌਰਾਨ
ਕਿ ਅਚਾਨਕ ਖੁਦਾ ਫਿਰ ਹੋਇਆ ਕਹਿਰਵਾਨ
ਅਖੌਤੀ ਰਾਮ ਭਗਤਾਂ ਨੇ ਸਾੜ ਦਿੱਤੇ
ਗੁਜਰਾਤ ਵਿੱਚ ਹਜਾਰਾਂ ਬੇਕਸੂਰ ਮੁਸਲਮਾਨ
ਇਨ੍ਹਾਂ ਰਾਮ ਭਗਤਾਂ ਦੀਆਂ ਧਮਕੀਆਂ ਤੋਂ ਡਰਦੀਆਂ
?ਜਹੀਰਾ ਸ਼ੇਖ' ਜਿਹੀਆਂ ਮੇਰੀਆਂ ਭੈਣਾਂ
ਨਿੱਤ ਦਿਨ ਬਦਲਦੀਆਂ ਨੇ
ਆਪਣਾਂ ਅਦਾਲਤੀ ਬਿਆਨ
ਇੱਥੋਂ ਦੀਆਂ ਅਦਾਲਤਾਂ ਵਿੱਚ ਕਦੋਂ ਹੋਇਆ ਇਨਸਾਫ ?
ਹੁਣ ਤਾਂ ਦਿੱਲੀ ਕਤਲੇਆਮ ਦੇ ਦੋਸ਼ੀ
ਬਣ ਗਏ ਨੇ ਐਮ.ਪੀ ਤੇ ਮੰਤਰੀ
ਮਾਣਯੋਗ ਅਦਾਲਤਾਂ ਨੇ ਕੀਤਾ ਹੈ
ਉਹਨਾਂ ਨੂੰ ਮੁਆਫ
21 ਸਾਲ ਬੀਤ ਗਏ ਨੇ
ਅਜੇ ਤੱਕ ਦੁੱਧ ਚੁੰਘਦੇ ਬੱਚਿਆਂ ਦੇ ਗਲਾਂ ਵਿੱਚ
ਟਾਇਰ ਪਾ ਕੇ ਸਾੜਣ ਵਾਲਾ
ਉਹ ਦੇਸ਼ ਭਗਤ ਕਾਤਿਲ ਨਹੀਂ ਲੱਭਿਆ
ਤੇ ਭਗਤ ਸਿੰਘ ਦੇ ਵਾਰਿਸ ਅੱਜ
ਅੱਤਵਾਦੀ ਹੋ ਗਏ ਨੇ
ਕਾਇਰ ਸਾਵਰਕਰਾਂ ਦੇ ਬਣਾ ਦਿੱਤੇ ਨੇ ਸਮਾਰਕ
ਫਿਰ ਦੱਸ ਦੋਸਤਾ
ਮੈਂ ਕਿਵੇਂ ਕਹਿ ਦਿਆਂ ਕਿ ਨਵਾਂ ਸਾਲ ਮੁਬਾਰਕ
ਸਰਹੱਦਾਂ ਉੱਤੇ ਦੇਸ਼ ਦੀ ਰਾਖੀ ਲਈ ਖੜ੍ਹੇ ਮਾਵਾਂ ਦੇ ਪੁੱਤ
ਤਲੀ ਉੱਤੇ ਧਰੀ ਬੈਠੇ ਨੇ ਆਪਣੀ ਜਾਨ
ਇੱਧਰ ਕਿਸੇ ਮਿਜਾਇਲ ਦੀ ਸਫਲ ਪਰਖ ਤੋਂ ਬਾਅਦ
ਬੁਲਟ ਪਰੂਫ ਜੈਕਟ ਪਹਿਨੀ
ਸੁਰੱਖਿਆ ਘੇਰੇ ਵਿੱਚ ਖੜ੍ਹਾ ਨੇਤਾ
ਜਾਰੀ ਕਰਦਾ ਹੈ ਇੱਕ ਭੜਕਾਊ ਬਿਆਨ
ਇਸ ਵਾਰ ਲੜਾਈ ਆਰ ਜਾਂ ਪਾਰ ਕੀ ਹੋਗੀ
ਸਾਡੇ ਵੀਰਾਂ ਦੀ ਮੌਤ ਦੀ ਉਡੀਕ ਵਿੱਚ
ਤਾਬੂਤਾਂ ਵਿੱਚੋਂ ਕਮਿਸ਼ਨ ਖਾਣ ਵਾਲੇ
ਇਹ ਖੱਫਣਾ ਦੇ ਵਪਾਰੀ
ਕਰ ਰਹੇ ਨੇ ਸਾਡੀਆਂ ਭਾਵਨਾਵਾਂ ਨਾਲ ਗੱਦਾਰੀ
ਦੋਸਤੋ ਅਜੇ ਤੱਕ ਤਾਂ ਗੁੰਮ ਨੇ
ਪੁਲਿਸ ਚੌਕੀਆਂ ਵਿੱਚ ਬੇਤਹਾਸ਼ਾ ਕੁੱਟੇ
ਲਵਾਰਿਸ਼ ਲਾਸ਼ਾਂ ਬਣਾ ਕੇ ਨਹਿਰਾਂ ਵਿੱਚ ਸੁਟੇ
ਮਾਵਾਂ ਦੀਆਂ ਅੱਖਾਂ ਦੇ ਤਾਰੇ, ਭੈਣਾਂ ਦੇ ਸਹਾਰੇ
ਉਹ ਬਦਕਿਸਮਤ ਸਿੱਖ ਨੌਜਵਾਨ
ਜਿਨ੍ਹਾਂ ਦੀ ਲਾਸ਼ ਤੇ ਕਿਸੇ ਨੇ
ਦੋ ਗਿੱਠ ਦਾ ਖੱਫਣ ਵੀ ਨਹੀਂ ਪਾਇਆ
ਨਹੀਂ ਨਹੀਂ ਯਾਰੋ
ਅਸੀਂ ਅਜੇ ਨਵਾਂ ਸਾਲ ਨਹੀਂ ਮਨਾਉਣਾ
ਕਿਉਂਕਿ ਅਜੇ ਤੱਕ ਤਾਂ ਉਹਨਾਂ ਦੀ ਭਾਲ ਵਿੱਚ ਗਿਆ
ਮੇਰਾ ਵੀਰ ਖਾਲੜਾ ਵਾਪਸ ਨਹੀਂ ਆਇਆ
ਅਜੇ ਤੱਕ ਤਾਂ ਸਾਨੂੰ
ਸਾਡੇ ਮੋਇਆਂ ਦੀਆਂ ਲਾਸ਼ਾਂ ਵੀ ਨਹੀਂ ਮਿਲੀਆਂ
ਜਥੇਦਾਰ ਕਾਉਂਕੇ ਵਰਗੇ ਯੋਧਿਆਂ ਤੇ
ਕਿਸੇ ਨੇ ਚਾਰ ਸੇਰ ਲੱਕੜਾਂ ਵੀ ਨਹੀਂ ਚਿਣੀਆਂ
ਮੈਂਨੂੰ ਤੇ ਲੱਗਦਾ ਸਾਡਾ ਜਿਉਣਾਂ
ਹੋ ਗਿਆ ਹਰਾਮ
ਕਿਸੇ ਖਾਸ਼ ਸਾਜਿਸ਼ ਦੇ ਤਹਿਤ
ਸਾਨੂੰ ਕਰ ਦਿੱਤਾ ਬਦਨਾਮ
ਤੇ ਅੱਜ ਅਸੀਂ ਉਜੜੇ ਬਾਗਾਂ ਦੇ ਵਪਾਰੀ
ਪਰ ਅਫਸੋਸ ਕਿ
ਦੁਸ਼ਮਣ ਨੇ ਛੁਰੀ ਸਾਡੀ ਛਾਤੀ ਤੇ ਨਹੀਂ
ਪਿੱਠ ਵਿੱਚ ਮਾਰੀ
ਪਰ ਮੈਨੂੰ ਕਸਮ ਹੈ
ਖੰਡਰ ਹੋ ਚੁੱਕੇ ਤਖ਼ਤ-ਏ-ਅਕਾਲ ਦੀ
ਚਲਾਕ ਦੁਸ਼ਮਣ ਵੱਲੋਂ ਵਿਛਾਏ ਹੋਏ ਹਰ ਜਾਲ ਦੀ
ਕਸਮ ਹੈ ਉਹਨਾਂ ਹੰਝੂਆਂ ਦੀ
ਜੋ ਪਿਛਲੇ ਵੀਹ ਸਾਲ ਤੋਂ
ਵਰਦੀਧਾਰੀ ਬਦਮਾਸ਼ਾਂ ਦੇ ਧੱਕੇ ਚੜ੍ਹੇ
ਪੁੱਤਰ ਦੀ ਉਡੀਕ ਵਿੱਚ ਬੈਠੀ
ਬੁੱਢੀ ਮਾਂ ਦੀਆਂ ਅੱਖਾਂ ?ਚੋਂ ਵਹਿ ਰਹੇ ਨੇ
ਕਸਮ ਹੈ
ਉਨ੍ਹਾਂ ਨਿਰਦੋਸ਼ਾਂ ਦੀ ਜੋ ਅਜੇ ਤੱਕ
?ਟਾਡਾ' ਕਾਨੂੰਨ ਤਹਿਤ ਜੇਲੀ੍ਹਂ ਦੱ ੁਖ ਸਹਿ ਰਹੇ ਨੇ
ਕਸਮ ਹੈ
ਬਾਪੂ ਦੀ ਗੁੰਮ ਹੋਈ ਡੰਗੋਰੀ ਦੀ
ਵੈਣਾਂ ਵਿੱਚ ਤਬਦੀਲ ਹੋਈ
ਬੇਬੇ ਦੀ ਹਰ ਇੱਕ ਲੋਰੀ ਦੀ
ਕਸਮ ਹੈ
ਸਿੱਖ ਗੱਭਰੂਆਂ ਦੇ ਡੁੱਲ੍ਹੇ ਹੋਏ
ਕਤਰਾ-ਕਤਰਾ ਖੂਨ ਦੀ
ਅੱਖਾਂ ਤੇ ਪੱਟੀ ਬੰਨ੍ਹੀਂ ਬੈਠੇ ਅੰਨ੍ਹੇ ਕਾਨੂੰਨ ਦੀ
ਕਿ ਹਜਾਰਾਂ ਸ਼ਹੀਦਾਂ ਦੀ ਕੁਰਬਾਨੀ
ਅਜਾਈਂ ਨਹੀਂ ਜਾਏਗੀ
ਉਡੀਕ ਰੱਖਿਓ ਮੇਰੇ ਯਾਰੋ
ਮੈਂ ਵੀ ਭੇਜਾਂਗਾ ਨਵੇ ਸਾਲ ਦਾ ਗਰੀਟਿੰਗ ਕਾਰਡ
ਪਰ ਓਦੋਂ
ਜਦੋਂ ਸਾਡੇ ਬਾਗੀਂ ਬਹਾਰ ਆਏਗੀ

 

Sukhdeep Singh Barnala
Mob:0091 9878686684
 
<< Start < Prev 1 2 3 4 Next > End >>

Results 1 - 9 of 35
Programming and Design :: Mehra Media