|
ਸਰੀ : ਸੀ ਡਬਲਿਓ ਸੀ (CWC)ਇਮੀਗਰੇਸ਼ਨ ਦੇ ਦਫ਼ਤਰ ਮੂਹਰੇ ਲੁੱਟ ਦਾ ਸਿ਼ਕਾਰ ਹੋਏ ਲੋਕਾਂ ਵੱਲੋਂ ਪ |
|
|
|
|
ਸਰੀ : ਪੰਜਾਬੀਆਂ ਵਿੱਚ ਵਿਦੇਸ਼ ਜਾਣ ਦੀ ਲੱਗੀ ਹੋਈ ਅੰਨੀ ਹੋੜ ਨੂੰ ਦੇਖਦੇ ਹੋਏ ਥਾਂ –ਥਾਂ ਖੁੱਲ੍ਹੇ ਇੰਮੀਗਰੇਸ਼ਨ ਕੰਨਸਲਟੈਂਟ ਵਾਲਿਆਂ ਦੇ ਦਫ਼ਤਰ ਲੋਕੀ ਦੀ ਮੋਟੀ ਛਿੱਲ ਪੱਟ ਰਹੇ ਹਨ । ਸੀ ਡਬਲਿਓ ਸੀ (CWC) ਵਾਲਿਆਂ ਦੀ ਲੁੱਟ ਦਾ ਸਿ਼ਕਾਰ ਲੋਕਾਂ ਵੱਲੋਂ ਅੱਜ ਇੱਥੇ ਉਦੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਜਦੋਂ ਇੱਥੋਂ ਚੱਲਦੇ
|
|
ਅੱਗੇ ਪੜੋ....
|
|
|
ਆਸਟ੍ਰੇਲੀਆ ਵਿੱਚ ਪੜ੍ਹ ਰਹੇ ਵਿਦਿਆਰਥੀਓ ਇਮੀਗ੍ਰੇਸ਼ਨ ਕੰਨਸਲ਼ਟੈਂਟਾਂ ਤੋ ਖ਼ਬਰਦਾਰ |
|
|
|
|
ਪਿਛਲੇ ਦਿਨੀਂ ਕੈਨੇਡਾ ਦੇ ਸ਼ਹਿਰ ਸਰੀ ਵਿੱਚ ਕੰਨਸਲ਼ਟੈਂਟਾਂ ਵੱਲੋਂ ਲੁੱਟ ਗੇ ਲੋਕਾਂ ਨੇ ਇਕ ਵਿਸ਼ਾਲ ਰੈਲੀ ਕੀਤੀ । (ਵੀਡੀਓ ਦੇਖਣ ਲਈ ਏਥੇ ਕਲਿੱਕ ਕਰੋ) ਲੋਕਾਂ ਨੇ ਸਰਕਾਰ ਕੋਲੋਂ ਮੰਗ ਕੀਤੀ ਕਿ ਇਹ ਕੰਨਸਲ਼ਟੈਂਟ ਸਾਡੀ ਮਿਹਨਤ ਦੀ ਕਮਾਈ ਨੂੰ ਲੁੱਟ ਰਹਿ ਹਨ, ਇਨਾਂ ਖ਼ਿਲਾਫ਼ ਜੁਰਮ ਦਾ ਕੇਸ ਦਰਜ ਕੀਤਾ ਜਾਵੇ ਅਤੇ ਜੇਕਰ ਇਹ ਸਾਡੇ ਪੈਸੇ ਨਹੀ ਮੋੜਦੇ, ਇਨਾਂ ਦੀ ਜਾਇਦਾਦ ਨੂੰ ਕਰੂੱਕ ਕੀਤੀ ਜਾਵੇ। ।
ਅਸੀਂ ਲੋਕਾਂ ਨੂੰ ਖ਼ਬਰਦਾਰ ਕਰਨ੍ਹਾਂ ਚਾਹੁੰਦੇ ਹਾ ਕਿ , ਏਹੋ ਜਿਹੇ ਕੰਨਸਲ਼ਟੈਂਟਾਂ ਤੋਂ ਬਚੋ ਕਿਉਂਕਿ ਅੱਜ ਕੱਲ੍ਹ ਇਹ ਲੋਕ ਆਸਟ੍ਰੇਲੀਆ ਵਿੱਚ ਪਹਿਲਾਂ ਹੀ ਫਸੇ ਹੋਏ ਸਟੂਡੈਂਟਾਂ ਨੂੰ ਲੁੱਟਣ ਤੁਰ ਪਏ ਹਨ। ਇਹਨ੍ਹਾਂ ਦਾ ਤਾਂ ਉਹ ਹਿਸਾਬ ਹੈ ਕਿ ਮੁਰਦਿਆਂ ਦੇ ਖੱਫਣ ਲਾਹੁਣੇ। ਲੋਕਾਂ ਦੀ ਮਜਬੂਰੀ ਦਾ ਨਜ਼ਾਇਜ਼ ਫਾਇਦ ਲੈਣਾ।
|
|
ਅੱਗੇ ਪੜੋ....
|
|
|
ਇੰਮੀਗ੍ਰੇਸ਼ਨ ਕੰਨਸਲਟੈਟਾਂ ਵਲੋਂ ਠੱਗੇ ਗਏ ਪੀੜਤਾਂ ਵਲੋਂ ਸਰੀ ਵਿੱਚ ਵਿਸਾਲ ਰੈਲੀ |
|
|
|
|
ਹਰਪ੍ਰੀਤ / ਕੈਨੇਡਾ ਦੀ ਇੰਮੀਗ੍ਰੇਸ਼ਨ ਦਿਵਾਉਣ ਦੇ ਨਾਂ ਤੇ ਭੋਲੇ ਭਾਲੇ ਅਤੇ ਮਿਹਨਤਕਸ ਲੋਕਾਂ ਤੋ ਝੂਠੇ ਸਬਜਬਾਗ ਵਿਖਾ ਕੇ ਲੱਖਾਂ ਡਾਲਰ ਲੁੱਟਣ ਵਾਲੇ ਇਮੀਗ੍ਰੇਸ਼ਨ ਕੰਨਸਲਟੈਟਾਂ ਤੋ ਆਪਣੇ ਮਿਹਨਤ ਨਾਲ ਕਮਾਏ ਡਾਲਰ ਵਾਪਿਸ ਕਰਵਾਉਣ ਲਈ ਪੀੜਤਾਂ ਵੱਲੋ ਦਰ ਦਰ ਫਰਿਆਦ ਕਰਨ ਤੋ ਬਾਅਦ ਇਮੀਗ੍ਰੇਸ਼ਨ ਫਰਾਡ ਰੋਕੂ ਸੰਸਥਾ ਦਾ ਗਠਿਨ ਕੀਤਾ ਗਿਆ। ਜਿਸ ਵਿੱਚ ਪੀੜਤ ਪ੍ਰੇਮ ਸਿੰਘ ਸਾਰਦਾ, ਜਸਵੀਰ ਸਿੰਘ, ਰਾਮ ਪ੍ਰਸਾਦ, ਅਮਰਜੀਤ ਸਿੰਘ ਸੇਖੋ, ਭਿੰਦਰ ਤੂਰ ਸਾਰੇ ਪੀੜਤ ਵਿਅਕਤੀਆਂ ਨੂੰ ਇੱਕ ਪਲੇਟ ਫਾਰਮ ਤੇ ਲਿਆ ਕੇ ਇਨਸਾਫ ਦਿਵਾਉਣ ਲਈ ਅਦਿੱਤਿਆ
|
|
ਅੱਗੇ ਪੜੋ....
|
|
|
ਅਣਪਛਾਤੀਆਂ ਲਾਸ਼ਾਂ ਦੀ ਸ਼ਨਾਖ਼ਤ ਦਾ ਕੰਮ ਠੱਪ ਹੋਇਆ |
|
|
|
|
|
|
| |
|
ਚੰਡੀਗੜ੍ਹ: ਪੰਜਾਬ 'ਚ ਅੱਤਵਾਦ ਦੇ ਦੌਰ ਸਮੇਂ ਪੁਲਿਸ ਵਲੋਂ ਅਣਪਛਾਤੀਆਂ ਕਰਾਰ ਦਿੱਤੀਆਂ ਲਾਸ਼ਾਂ ਦੀ ਪਛਾਣ ਦਾ ਕੰਮ ਰੁਕ ਗਿਆ ਹੈ। ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਵਲੋਂ ਅਣਪਛਾਤੀਆਂ ਲਾਸ਼ਾਂ ਦੀ ਪਛਾਣ ਲਈ ਗਠਿਤ ਤੱਥ ਖੋਜ ਕਮੇਟੀ ਦੇ ਮੁਖੀ ਰਵਨੀਤ ਸਿੰਘ ਕੰਗ ਆਪਣੀ ਜ਼ਿੰਮੇਵਾਰੀ ਤੋਂ ਲਾਂਭੇ ਹੋ ਗਏ ਹਨ। ਸ੍ਰੀ ਕੰਗ ਨੇ ਕਮੇਟੀ ਦੇ ਮੁਖੀ ਦੀਆਂ ਜ਼ਿੰਮੇਵਾਰੀਆਂ ਤੋਂ ਸੁਰਖਰੂ ਹੋਣ ਲਈ ਗ੍ਰਹਿ ਵਿਭਾਗ ਨੂੰ ਲਿਖ ਕੇ ਭੇਜ ਦਿੱਤਾ ਹੈ। ਇਸਦੇ ਨਾਲ ਹੀ ਅਣਪਛਾਤੀਆਂ ਲਾਸ਼ਾਂ ਦੀ ਪਛਾਣ ਦਾ ਕੰਮ ਠੱਪ ਹੋ ਕੇ ਰਹਿ ਗਿਆ ਹੈ।
ਪੰਜਾਬ 'ਚ ਅੱਤਵਾਦ ਦੌਰਾਨ ਅਣਪਛਾਤੀਆਂ ਲਾਸ਼ਾਂ ਕਹਿ ਕੇ ਪੁਲਿਸ ਵਲੋਂ ਸਾੜੇ ਗਏ ਲੋਕਾਂ ਦੀ ਪਛਾਣ ਲਈ ਪੰਜਾਬ ਸਰਕਾਰ ਨੇ ਰਾਜ ਦੇ ਵਿੱਤ ਕਮਿਸ਼ਨਰ ਰਵਨੀਤ ਸਿੰਘ ਕੰਗ ਦੀ ਅਗਵਾਈ 'ਚ ਤੱਥ ਖੋਜ ਕਮੇਟੀ ਦਾ ਗਠਨ ਕੀਤਾ ਸੀ। ਜੂਨ 2008 ਵਿਚ ਗਠਿਤ ਕੀਤੀ ਗਈ ਇਸ ਕਮੇਟੀ ਨੂੰ ਆਪਣਾ ਕੰਮ 6 ਮਹੀਨੇ ਅੰਦਰ ਨੇਪਰੇ ਚਾੜਨ ਲਈ ਕਿਹਾ ਸੀ। ਪਰ ਡੇਢ ਸਾਲ ਦੇ ਸਮੇਂ ਅੰਦਰ ਵੀ ਇਹ ਕਮੇਟੀ ਅਣਪਛਾਤੀਆਂ ਲਾਸ਼ਾਂ ਦੇ ਰਹੱਸ ਤੋਂ ਪਰਦਾ ਨਹੀਂ ਉਠਾ ਸਕੀ।
ਅਣਪਛਾਤੀਆਂ ਲਾਸ਼ਾਂ ਦੀ ਸ਼ਨਾਖਤ ਲਈ ਬਣੀ ਤੱਥ ਖੋਜ ਕਮੇਟੀ ਨੇ ਪਿਛਲੇ ਪੰਜ ਮਹੀਨਿਆਂ ਤੋਂ ਕੋਈ ਵੀ ਮੀਟਿੰਗ ਨਹੀਂ ਕੀਤੀ। ਸ੍ਰੀ ਕੰਗ ਤੋਂ ਪਹਿਲਾਂ ਕਮੇਟੀ ਦੇ ਇਕ ਮੈਂਬਰ ਤੇ ਰਿਟਾਇਰਡ ਜੱਜ ਕੇ.ਕੇ. ਗਰਗ ਦੀ ਮੌਤ ਹੋ ਗਈ ਸੀ, ਜਿਸ ਕਾਰਨ ਕਮੇਟੀ ਦਾ ਕੰਮ ਪ੍ਰਭਾਵਿਤ ਹੋਇਆ। ਸੂਤਰਾਂ ਦਾ ਕਹਿਣਾ ਹੈ ਕਿ ਪੰਜਾਬ ਪੁਲਿਸ ਵਲੋਂ ਅਣਪਛਾਤੇ ਵਿਅਕਤੀਆਂ ਦੇ ਕੇਸਾਂ ਦੀ ਪੜਤਾਲ ਨੂੰ ਨਾ ਸਿਰਫ਼ ਲਮਕਾਇਆ ਜਾ ਰਿਹਾ, ਸਗੋਂ ਇਸ 'ਚ ਅਨੇਕਾਂ ਉਲਝਣਾਂ ਪੈਦਾ ਕੀਤੀਆਂ ਜਾ ਰਹੀਆਂ ਹਨ। ਅਜਿਹੇ ਮਾਹੌਲ ਵਿਚ ਅਧਿਕਾਰੀਆਂ ਵਲੋਂ ਇਸ ਨਾਜ਼ੁਕ ਮਾਮਲੇ ਦੀ ਜਾਂਚ ਤੋਂ ਟਾਲਾ ਵੱਟਿਆ ਜਾ ਰਿਹਾ ਹੈ। ਮੁਆਵਜ਼ੇ ਦੀ ਉਮੀਦ ਲਾਈ ਬੈਠੇ ਸੈਂਕੜੇ ਪੀੜਤ ਪਰਿਵਾਰਾਂ ਦੇ ਪੱਲੇ ਫ਼ਿਲਹਾਲ ਨਿਰਾਸ਼ਾ ਪੈਂਦੀ ਪ੍ਰਤੀਤ ਹੋ ਰਹੀ ਹੈ। ਇਹ ਵੀ ਦੱਸਣਯੋਗ ਹੈ ਕਿ ਅਣਪਛਾਤੀਆਂ ਲਾਸ਼ਾਂ ਦੇ ਸਭ ਤੋਂ ਵਧੇਰੇ ਮਾਮਲੇ ਅੰਮ੍ਰਿਤਸਰ ਤੇ ਤਰਤਨਤਾਰਨ ਜ਼ਿਲ੍ਹਿਆਂ ਨਾਲ ਸਬੰਧਤ ਹਨ। ਤੱਥ ਖੋਜ ਕਮੇਟੀ ਕੋਲ ਪੰਜਾਬ ਦੇ ਇਕ ਹਜ਼ਾਰ 15 ਪਰਿਵਾਰਾਂ ਨੇ ਅਣਪਛਾਤੀਆਂ ਲਾਸ਼ਾਂ ਕਹਿ ਕੇ ਆਪਣੇ ਨੌਜਵਾਨ ਪੁੱਤਰਾਂ ਨੂੰ ਮਾਰ-ਖਪਾਉਣ ਦਾ ਪੰਜਾਬ ਪੁਲਿਸ 'ਤੇ ਦੋਸ਼ ਲਗਾਇਆ ਸੀ।
|
|
|
|
ਆਸਟ੍ਰੇਲੀਆ ‘ਚ ਕਤਲ ਹੋਏ ਪੰਜਾਬੀ ਨੌਜਵਾਨ ਰਣਜੋਧ ਸਿੰਘ ਦੇ ਕਤਲ ਦੇ ਸੰਬੰਧ ‘ਚ 3 ਪੰਜਾਬੀਆਂ ਦ |
|
|
|
|
ਆਸਟ੍ਰੇਲੀਆ ਨਸਲਵਾਦੀਆਂ ਦਾ ਦੇਸ਼ ਨਹੀਂ-ਸਿੱਖ ਫੈਡਰੇਸ਼ਨ ਆਫ ਆਸਟ੍ਰੇਲੀਆ
ਮੈਲਬੌਰਨ (ਬਲਜੀਤ ਖੇਲਾ)
ਪਿਛਲੇ ਦਿਨੀਂ ਪੰਜਾਬ ਦੇ ਸ਼ਹਿਰ ਨਾਭਾ ਤੋਂ ਆਸਟ੍ਰੇਲੀਆ ਆਏ ਨੌਜਵਾਨ ਰਣਜੋਧ ਸਿੰਘ ਦੇ ਕਤਲ ਦੇ ਸੰਬੰਧ ‘ਚ 3 ਪੰਜਾਬੀਆਂ ਨੂੰ ਆਸਟ੍ਰੇਲੀਆ ਦੀ ਪੁਲਿਸ ਵਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ।ਬੀਤੇ ਦਿਨੀਂ ਰਣਜੋਧ ਸਿੰਘ ਦੀ ਲਾਸ਼ ਗਲੀ ਸੜ੍ਹੀ ਹਾਲਤ ਪੰਜਾਬੀ ਕਿਸਾਨਾਂ ਦੇ ਭਰਮਾਰ ਵਾਲੇ ਇਲਾਕੇ ਚੋਂ ਮਿਲਣ ਤੋਂ ਬਾਅਦ ਪੁਲਿਸ ਨੇ ਇਸ ਕਤਲ ਦੇ ਸੰਬੰਧ ‘ਚ ਸਿਡਨੀ ਤੋਂ ਪੰਜਾਬੀ ਪਤੀ ਪਤਨੀ ਗੁਰਪ੍ਰੀਤ ਸਿੰਘ 23 ਸਾਲ ਤੇ ਹਰਪ੍ਰੀਤ ਕੌਰ 20 ਸਾਲ ਨੂੰ ਗ੍ਰਿਫਤਾਰ ਕਰ
|
|
ਅੱਗੇ ਪੜੋ....
|
|
|
|
<< Start < Prev 1 2 Next > End >>
|
| Results 1 - 9 of 11 |