ਲੰਡਨ, 28 ਅਪ੍ਰੈਲ : - ਜੇ ਤੁਹਾਨੂੰ ਪੁੱਛਿਆ ਜਾਵੇ ਕਿ ਕੀ ਚਿੜੀ ਵਰਗਾ ਇਕ ਛੋਟਾ ਜਿਹਾ ਪੰਛੀ ਵੀ ਕਿਸੇ ਦਾ ਨੁਕਸਾਨ ਕਰ ਸਕਦਾ ਹੈ? ਤਾਂ ਯਕੀਨੀ ਤੌਰ 'ਤੇ ਹੀ ਤੁਹਾਡਾ ਜਵਾਬ ਨਾਂਹ 'ਚ ਹੋਵੇਗਾ ਪਰ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਇਕ ਚਿੜੀ ਦੇ ਸਿਗਰਟ ਪ੍ਰੇਮ ਕਰਕੇ ਲੰਡਨ ਦੀ ਇਕ ਦੁਕਾਨ 'ਚ ਅੱਗ ਲੱਗ ਗਈ ਅਤੇ ਉਸ ਦੁਕਾਨ ਦੇ ਮਾਲਕ ਦਾ ਕਰੋੜਾਂ ਰੁਪਏ ਦਾ ਨੁਕਸਾਨ ਹੋ ਗਿਆ। ਦੁਕਾਨ ਮਾਲਕ ਪਾਲ ਸ਼ੇਰਿਫ ਨੂੰ ਇਸ ਅੱਗ ਤੋਂ ਤਕਰੀਬਨ ਢਾਈ ਲੱਖ ਪੌਂਡ ਦਾ ਨੁਕਸਾਨ ਹੋਇਆ। ਆਮ ਤੌਰ 'ਤੇ ਪੰਛੀ ਘੁੰਮ-ਫਿਰ ਕੇ ਤੀਲੇ ਇਕੱਠੇ ਕਰਦੇ ਹਨ ਅਤੇ
ਸਿਏਟਲ, 25 ਅਪ੍ਰੈਲ : ਬੇਸ਼ੱਕ ਮੰਦੀ ਦੇ ਇਸ ਦੌਰ ਵਿੱਚ ਵੀ ਮਾਈਕਰੋਸਾਫਟ ਦੁਨੀਆਂ ਦੀ ਸਭ ਤੋਂ ਅਮੀਰ ਅਤੇ ਮੁਨਾਫੇ ਵਾਲੀ ਕੰਪਨੀ ਬਣੀ ਹੋਈ ਹੈ ਪਰ ਉਸ ’ਤੇ ਵੀ ਮੰਦੀ ਦਾ ਅਸਰ ਦਿੱਸਣ ਲੱਗਿਆ ਹੈ। 23 ਸਾਲ ਦੇ ਇਤਿਹਾਸ ਵਿੱਚ ਪਹਿਲੀ ਵਾਰ ਮਾਈਕਰੋਸਾਫਟ ਦੀ ਤੀਸਰੀ ਤਿਮਾਹੀ ਦੀ ਆਮਦਨੀ ਵਿੱਚ ਪਿਛਲੇ ਸਾਲ ਦੀ ਤੁਲਨਾ ਵਿੱਚ ਗਿਰਾਵਟ ਆਈ ਹੈ। ਮਾਈਕਰੋਸਾਫਟ ਨੇ ਕਿਹਾ ਕਿ ਉਸ ਦੇ ਮੁਨਾਫੇ ਵਿੱਚ ਗਿਰਾਵਟ ਵਾਲ ਸਟਰੀਟ ਦੇ ਖਦਸ਼ਿਆਂ ਤੋਂ ਵੀ ਜ਼ਿਆਦਾ ਆਈ ਹੈ।
ਮੁੰਬਈ : ਟੇਕ ਮਹਿੰਦਰਾ ਸੋਮਵਾਰ ਸੱਤਿਅਮ ਕੰਪਿਊਟਰ ਦੀ ਖਰੀਦ ਲਈ ਸਭ ਤੋਂ ਵੱਡੀ ਬੋਲੀ ਦੇਣ ਵਾਲੀ ਕੰਪਨੀ ਬਣ ਕੇ ਉੱਭਰੀ ਹੈ। ਇਹ ਕੰਪਨੀ 51 ਫੀਸਦੀ ਭਾਈਵਾਲੀ ਖਰੀਦਣ ਲਈ 2900 ਕਰੋੜ ਰੁਪਏ ਅਦਾ ਕਰੇਗੀ। ਟੈਲੀਕਮ ਸਾਫਟਵੈਅਰ ਖੇਤਰ ਦੀ ਪ੍ਰਮੁੱਖ ਕੰਪਨੀ ਟੇਕ ਮਹਿੰਦਰਾ ਨੇ ਸੰਕਟ ਪੀੜਤ ਆਈ. ਟੀ. ਕੰਪਨੀ ਦੇ 10 ਰੁਪਏ ਦੇ ਕੀਮਤ ਵਾਲੇ 45.90 ਕਰੋੜ ਸ਼ੇਅਰ ਖਰੀਸਣ ਲਈ 58 ਰੁਪਏ ਪ੍ਰਤੀ ਸ਼ੇਅਰ ਦੀ ਕੀਮਤ ਦੇਣ ਦੀ ਪੇਸ਼ਕਸ਼ ਕੀਤੀ ਹੈ।
ਸਿੰਗਾਪੁਰ : ਸੰਸਾਰਕ ਉੱਥਲ-ਪੁੱਥਲ ਵਿਚਕਾਰ ਹਫਤੇ ਦੇ ਆਖਰੀ ਵਿਚ ਹੋਈ ਬੈਠਕ ਵਿਚ ਓਪੇਕ ਆਇਲ ਕਾਰਟਲ ਵੱਲੋਂ ਮੌਜੂਦਾ ਉਤਪਾਦਨ ਕੋਟਾ ਬਰਕਰਾਰ ਰੱਖਣ ਨਾਲ ਏਸ਼ੀਆਈ ਬਜ਼ਾਰ ਵਿਚ ਕੱਚੇ ਤੇਲ ਦੀ ਕੀਮਤ ਵਿਚ ਗਿਰਾਵਟ ਦਰਜ ਕੀਤੀ ਗਈ. ਡੀਲਰਾਂ ਨੇ ਦੱਸਿਆ ਕਿ ਦੁਨੀਆਂ ਵਿਚ ਤੇਲ ਦੀ ਸੱਭ ਤੋਂ ਵੱਧ ਖਪਤ ਕਰਨ