ਵਪਾਰ ਖਬਰਾਂ
ਫੋਰਟਿਸ ਵੱਲੋਂ ਤਿਮਾਹੀ ਅੰਕੜੇ ਜਾਰੀ PDF PRINT ਈ ਮੇਲ

ਨਵੀਂ ਦਿੱਲੀ: ਫੋਰਟਿਸ ਹੈਲਥ ਕੇਅਰ ਲਿਮਟਡ ਨੇ ਅੱਜ ਕਿਹਾ ਕਿ 30 ਸਤੰਬਰ ਨੂੰ ਖਤਮ ਹੋਈ ਤਿਮਾਹੀ ਵਿਚ ਉਸ ਨੂੰ 10.06 ਕਰੋੜ ਰੁਪਏ ਦਾ ਸ਼ੁੱਧ ਮੁਨਾਫਾ ਹੋਇਆ ਹੈ. ਕੰਪਨੀ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਦੇ ਵਿੱਤੀ ਵਰ੍ਹੇ ਦੇ ਇੰਨ੍ਹੇ ਹੀ ਸਮੇਂ ਵਿਚ ਉਸ ਨੂੰ 15.23 ਕਰੋੜ ਰੁਪਏ ਦਾ ਨੁਕਸਾਨ ਹੋਇਆ ਸੀ. ਫੋਰਟਿਸ ਵੱਲੋਂ ਜਾਰੀ ਬਿਆਨ ਵਿਚ ਦੱਸਿਆ ਗਿਆ ਹੈ ਕਿ ਸਮੀਖਿਆ ਅਧੀਨ ਤਿਮਾਹੀ ਵਿਚ ਉਸਦੀ ਕੁੱਲ ਆਮਦਨੀ ਵੱਧ ਕੇ 167 ਕਰੋੜ ਰੁਪਏ ਹੋ ਗਈ ਜੋ ਇਸ ਤੋਂ ਪਹਿਲਾਂ ਦੇ ਵਿੱਤੀ ਵਰ੍ਹੇ ਦੇ ਇੰਨ੍ਹੇ ਹੀ ਸਮੇਂ ਵਿਚ 129 ਕਰੋੜ ਰੁਪਏ ਸੀ.

 
ਦਿਵਾਲੀਆਪੁਣੇ ਲਈ ਅਪੀਲ ਕਰੇਗੀ ਸਟਰਲਿੰਗ ਏਅਰਵੇਜ਼ PDF PRINT ਈ ਮੇਲ

ਕੋਪੇਨਹੇਗਨ: ਡੇਨਮਾਰਕ ਵਿਖੇ ਸਥਿੱਤ ਸਸਤੀ ਜਹਾਜ ਸੇਵਾ ਕੰਪਨੀ ਸਟਰਲਿੰਗ ਏਅਰਵੇਜ਼ ਨੇ ਅੱਜ ਕਿਹਾ ਕਿ ਉਹ ਦਿਵਾਲੀਆਪੁਣੇ ਲਈ ਅਪੀਲ ਕਰੇਗੀ.ਕੰਪਨੀ ਦਾ ਕਹਿਣਾ ਹੈ ਕਿ ਆਇਸਲੈਂਡ ਦੇ ਨਿਵੇਸ਼ਕ ਉਸ ਦੀਆਂ ਸੇਵਾਵਾਂ ਜਾਰੀ ਰੱਖਣ ਵਿਚ ਧਨ ਮੁਹੱਈਆ ਕਰਾਉਣ ਦੇ ਯੋਗ ਨਹੀਂ ਹਨ.

sterling-air.gif 

ਕੰਪਨੀ ਵੱਲੋਂ ਜਾਰੀ ਇੱਕ ਬਿਆਨ ਮੁਤਾਬਕ ਬੀਤੇ ਕੁੱਝ ਹਫਤਿਆਂ ਦੌਰਾਨ ਸਟਰਲਿੰਗ ਦਾ ਪ੍ਰਬੰਧਨ, ਨਿਦੇਸ਼ਕ ਬੋਰਡ ਅਤੇ ਸ਼ੇਅਰ ਹੋਲਡਰ ਕੰਪਨੀ ਨੂੰ ਚਾਲੂ ਰੱਖਣ ਦੀ ਲੜਾਈ ਲੜ੍ਹ ਰਹੇ ਹਨ. ਕੰਪਨੀ ਨੇ ਕਿਹਾ ਕਿ ਮੰਦੇ ਭਾਗੀਂ ਉਕਤ ਹਿੱਸੇਦਾਰਾਂ ਵਿਚਕਾਰ ਗੱਲਬਾਤ ਦਾ ਕੋਈ ਸਾਰਥਕ ਸਿੱਟਾ ਨਹੀਂ ਮਿਲਿਆ ਜਿਸ ਕਾਰਣ ਅਸੀਂ ਦਿਵਾਲੀਆਪੁਣੇ ਲਈ ਅਪੀਲ ਕਰਨ ਦਾ ਫੈਸਲਾ ਕੀਤਾ ਹੈ.

 
ਫਿਰ ਮੁੱਧੇ ਮੂੰਹ ਡਿੱਗਿਆ ਸ਼ੇਅਰ ਬਾਜ਼ਾਰ PDF PRINT ਈ ਮੇਲ


 
ਮੁੰਬਈ : ਵਿਸ਼ਵ ਵਿੱਤੀ ਸੰਕਟ ਦੀਆਂ ਸੁਨਾਮੀ ਲਹਿਰਾਂ ਅਤੇ ਪਹਿਲੀ ਛਿਮਾਹੀ ਦੀ ਕਰਜ਼ਾ ਅਤੇ ਮੌਦਰਿਕ ਨੀਤੀ ਵਿਚ ਕਿਸੇ ਤਰ੍ਹਾਂ ਦੀ ਤਬਦੀਲੀ ਨਾ ਕੀਤੇ ਜਾਣ ਨਾਲ ਨਿਰਾਸ਼ ਨਿਵੇਸ਼ਕਾਂ ਦੀ ਵਿਕਰੀ ਦੀ ਹਨੇਰੀ ਨੇ ਅੱਜ ਦੇਸ਼ ਦੇ ਸ਼ੇਅਰ ਬਾਜ਼ਾਰਾਂ ਵਿਚ ਭਾਰੀ ਤਬਾਹੀ ਮਚਾਈ। ਬੰਬਈ ਸ਼ੇਅਰ ਬਾਜ਼ਾਰ (ਬੀ. ਐਸ. ਈ.) ਦਾ ਸੈਂਸੈਕਸ ਹੁਣ ਤੱਕ ਦੀ ਦੂਜੀ ਵੱਡੀ ਗਿਰਾਵਟ ਨਾਲ 35 ਮਹੀਨੇ ਦੇ ਨਿਮਨਤਮ ਪੱਧਰ 8701.07 'ਤੇ ਬੰਦ ਹੋਇਆ। ਨੈਸ਼ਨਲ ਸਟਾਕ ਐਕਸਚੇਂਜ (ਐਨ. ਐਸ. ਈ.) ਦੇ ਨਿਫਟੀ ਦਾ ਇਸ ਤੋਂ ਵੀ ਬੁਰਾ ਹਾਲ ਰਿਹਾ ਅਤੇ ਇਹ 359 ਅੰਕ ਦੇ ਰਿਕਾਰਡ ਨੁਕਸਾਨ ਨਾਲ 2584 ਅੰਕ ਰਹਿ ਗਿਆ।

ਕਾਰੋਬਾਰ ਦੀ ਸ਼ੁਰੂਆਤ ਨਾਲ ਹੀ ਬਾਜ਼ਾਰ ਮੰਦੀ ਦੀ ਪਕੜ ਵਿਚ ਸੀ ਪਰ ਨੀਤੀ ਦੀ ਘੋਸ਼ਣਾ ਤੋਂ ਬਾਅਦ ਪੂਰੀ ਤਰ੍ਹਾਂ ਨਾਲ ਹਫੜਾ ਦਫੜੀ ਮਚ ਗਈ। ਰਿਜ਼ਰਬ ਬੈਂਕ ਨੇ ਨੀਤੀ ਵਿਚ ਕਿਸੇ ਤਰ੍ਹਾਂ ਦੀ ਤਬਦੀਲੀ ਨਾ ਕਰਦੇ ਹੋਏ। ਚਾਲੂ ਵਿੱਤੀ ਸਾਲ ਲਈ ਸਕਲ ਘਰੇਲੂ ਉਤਪਾਦ ਦਾ ਅਨੁਮਾਨ ਵੀ ਪਹਿਲਾਂ ਦੇ 8 ਫੀਸਦੀ ਤੋਂ ਘਟਾ ਕੇ 7.5 ਤੋਂ 8 ਫੀਸਦੀ ਕਰ ਦਿੱਤਾ। ਬਾਜ਼ਾਰ ਸੂਤਰਾਂ ਅਨੁਸਾਰ ਮੌਜੂਦਾ ਵਿਸ਼ਵ ਵਿੱਤੀ ਸੰਕਟ ਨੂੰ ਦੇਖਦੇ ਹੋਏ ਹਾਲ ਦੇ ਉਪਾਵਾਂ ਤੋਂ ਬਾਅਦ ਕਿਸੀ ਵੱਡੀ ਤਬਦੀਲੀ ਦੀ ਆਸ ਨਹੀਂ ਸੀ ਪਰ ਬਾਜ਼ਾਰ ਕੁਝ ਆਸ ਲਗਾਈ ਬੈਠਾ ਸੀ ਪਰ ਉਸ ਨੂੰ ਪੂਰੀ ਤਰ੍ਹਾਂ ਨਿਰਾਸ਼ਾ ਹੱਥ ਲੱਗੀ। ਯਾਤਰੀ ਕਾਰ ਵਰਗ ਦੀ ਮੋਹਰੀ ਕੰਪਨੀ ਮਾਰੂਤੀ ਸੁਜ਼ੂਕੀ ਲਿਮਟਿਡ ਅਤੇ ਭੇਲ ਸਮੇਤ ਕਈ ਹੋਰ ਕੰਪਨੀਆਂ ਦੇ ਐਲਾਨੇ ਨਤੀਜਿਆਂ ਨੇ ਬਾਜ਼ਾਰ ਨੂੰ ਹੋਰ ਹੇਠਾਂ ਧੱਕਣ ਵਿਚ ਸਹਾਇਤਾ ਕੀਤੀ।

ਸੈਂਸੈਕਸ ਸੈਸ਼ਨ ਦੇ ਸ਼ੁਰੂ ਵਿਚ ਵੀਰਵਾਰ ਦੇ 9771.70 ਅੰਕ ਦੀ ਤੁਲਨਾ ਵਿਚ 235 ਅੰਕ ਹੇਠਾਂ 9535.41 ਅੰਕ 'ਤੇ ਖੁਲ੍ਹਿਆ ਅਤੇ ਇਸਦੇ ਮੁਕਾਬਲੇ ਕੇਵਲ 35 ਅੰਕ ਉਪਰ ਜਾਣ ਤੋਂ ਬਾਅਦ 8566.82 ਅੰਕ ਤੱਕ ਲੁੜਕਿਆ ਅਤੇ ਸਮਾਪਤੀ 'ਤੇ ਕੁਲ 1070.63 ਅੰਕ ਭਾਵ 10.96 ਫੀਸਦੀ ਦੀ ਭਾਰੀ ਗਿਰਾਵਟ ਨਾਲ 24 ਨਵੰਬਰ 2005 ਤੋਂ ਬਾਅਦ ਸਭ ਤੋਂ ਹੇਠਲੇ ਪੱਧਰ 8701.07 'ਤੇ ਬੰਦ ਹੋਇਆ। 24 ਨਵੰਬਰ 2005 ਨੂੰ ਸੈਂਸੈਕਸ ਦਾ ਪੱਧਰ 8747.04 ਅੰਕ ਸੀ। ਸੈਂਸੈਕਸ ਵਿਚ ਅੰਕਾਂ ਦੇ ਲਿਹਾਜ਼ ਨਾਲ ਹੁਣ ਤੱਕ ਦੀ ਰਿਕਾਰਡ ਗਿਰਾਵਟ ਇਸ ਸਾਲ 21 ਜਨਵਰੀ ਨੂੰ 1408 ਅੰਕ ਸੀ। ਵਿਸ਼ਵ ਵਿੱਤੀ ਸੰਕਟ ਦੇ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਣ ਵਾਲੇ ਖੇਤਰਾਂ ਵਿਚ ਵਿਕਰੀ ਦੀ ਮਾਰ ਸਭ ਤੋਂ ਜ਼ਿਆਦਾ ਪਈ। ਰੀਅਲਟੀ ਵਰਗ ਦਾ ਸੂਚਕ ਅੰਕ 24.39 ਫੀਸਦੀ ਭਾਵ 562.31 ਅੰਕ ਦੀ ਗਿਰਾਵਟ ਨਾਲ 1743.27 ਅੰਕ ਰਹਿ ਗਿਆ। ਕੱਚੇ ਤੇਲ ਦੇ ਲੁੜਕਣ ਨਾਲ ਤੇਲ ਤੇ ਗੈਸ ਕੰਪਨੀਆਂ ਦੇ ਸ਼ੇਅਰ ਵੀ ਮੂਧੇ ਮੂੰਹ ਡਿੱਗੇ।

 
ਆਰਥਿਕ ਸੰਕਟ ਦੇ ਹੱਲ ਲਈ ਹਾਰਪਰ ਵਲੋਂ 6 ਸੂਤਰੀ ਯੋਜਨਾ ਤਿਆਰ PDF PRINT ਈ ਮੇਲ


ਓਟਾਵਾ (ਪ੍ਰੋ. ਗੁਰਵਿੰਦਰ ਸਿੰਘ ਧਾਲੀਵਾਲ) - ਇਸ ਸਾਲ ਨਵੰਬਰ ਮਹੀਨੇ ਵਿੱਚ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਆਰਥਿਕ ਸੰਕਟ ਨੂੰ ਹੱਲ ਕਰਨ ਅਤੇ ਆਰਥਿਕ ਘਾਟੇ ਨੂੰ ਦੂਰ ਕਰਨ ਲਈ ਸੰਸਦ ਦਾ ਵਿਸ਼ੇਸ਼ ਸੈਸ਼ਨ ਬੁਲਾਉਣ ਜਾ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਆਰਥਿਕ ਸੰਕਟ ਨੂੰ ਹੱਲ ਕਰਨ ਲਈ ਉਨ੍ਹਾਂ ਨੇ ਇੱਕ ਯੋਜਨਾ ਤਿਆਰ ਕਰ ਲਈ ਹੈ, ਜੋ ਕਿ ਸੰਸਦ ਵਿੱਚ ਸਭ ਦੇ ਸਾਹਮਣੇ ਪੇਸ਼ ਕੀਤੀ ਜਾਵੇਗੀ ਅਤੇ ਉਸ ਤੋਂ ਬਾਅਦ ਉਸ ਉੱਪਰ ਅਮਲ ਸ਼ੁਰੂ ਕਰ ਦਿੱਤਾ ਜਾਵੇਗਾ। ਹਾਰਪਰ ਦਾ ਕਹਿਣਾ ਹੈ ਕਿ ਆਰਥਿਕ ਸੰਕਟ ਨੂੰ ਹੱਲ ਕਰਨਾ ਉਨ੍ਹਾਂ ਦੇ ਏਜੰਡੇ ਵਿੱਚ ਹੁਣ ਸਭ ਤੋਂ ਉੱਪਰ ਹੈ। ਉਹ ਇਸ ਸਬੰਧ ਵਿੱਚ ਲਿਬਰਲ ਨੇਤਾਵਾਂ ਅਤੇ ਕੈਨੇਡੀਅਨ ਆਰਥਿਕ ਮਾਮਲਿਆਂ ਦੇ ਜਾਣਕਾਰਾਂ ਨਾਲ ਵੀ ਬੈਠਕ ਕਰਨਗੇ ਤਾਂਕਿ ਇਸ ਮੌਕੇ ਕੈਨੇਡਾ ਨੂੰ ਇਸ ਸੰਕਟ ਤੋਂ ਬਾਹਰ ਕੱਢਿਆ ਜਾ ਸਕੇ। ਆਉਣ ਵਾਲੇ ਮਹੀਨਿਆਂ ਵਿੱਚ ਇਸ ਮਾਮਲੇ ਦਾ ਹੱਲ ਕਰਨਾ ਬਹੁਤ ਜ਼ਰੂਰੀ ਹੈ ਅਤੇ ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਉਹ ਇਸ ਮਿਸ਼ਨ ਵਿੱਚ ਸਫਲ ਰਹਿਣਗੇ। ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਬਜਟ ਉੱਪਰ ਇਸ ਆਰਥਿਕ ਮੰਦੇ ਦਾ ਪ੍ਰਭਾਵ ਨਹੀਂ ਪੈਣ ਦੇਣਾ ਚਾਹੁੰਦੀ ਹੈ।


ਚੋਣਾਂ ਵਿੱਚ ਜਿੱਤ ਹਾਸਿਲ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਕੈਨੇਡੀਅਨਾਂ ਨੇ ਉਨ੍ਹਾਂ ਨੂੰ ਇੰਨੀ ਸਿਆਸੀ ਤਾਕਤ ਦੇ ਦਿੱਤੀ ਹੈ, ਜਿਸ ਨਾਲ ਉਹ ਇਸ ਤਰ੍ਹਾਂ ਦਾ ਹਰ ਸੰਕਟ ਹੱਲ ਕਰ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਆਰਥਿਕ ਮਾਮਲਿਆਂ ਉੱਪਰ ਉਹ ਵਿਰੋਧੀ ਧਿਰਾਂ ਨਾਲ ਸਹਿਮਤੀ ਬਣਾ ਕੇ ਕੋਈ ਨਾ ਕੋਈ ਰਸਤਾ ਜ਼ਰੂਰ ਕੱਢ ਲੈਣਗੇ। ਉਹ ਸੰਸਦ ਵਿੱਚ ਵੀ ਵਿਰੋਧੀ ਧਿਰਾਂ ਦੀ ਮਰਜ਼ੀ ਬਾਰੇ ਜਾਣ ਲੈਣਗੇ। ਇਸ ਤੋਂ ਬਾਅਦ ਕੈਨੇਡੀਅਨ ਆਰਥਿਕ ਪ੍ਰਣਾਲੀ ਵਿੱਚ ਠਹਿਰਾਉ ਲੈ ਕੇ ਆਉਣ ਲਈ ਜੋ ਵੀ ਕਦਮ ਜ਼ਰੂਰੀ ਹੋਣਗੇ ਉਹ ਚੁੱਕੇ ਜਾਣਗੇ। ਕੈਨੇਡੀਅਨਾਂ, ਕਾਰੋਬਾਰੀਆਂ, ਪਰਿਵਾਰਾਂ ਨੂੰ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ।
ਕੰਜਰਵੇਟਿਵਾਂ ਨੇ ਜੋ 6 ਸੂਤਰੀ ਫਾਰਮੂਲਾ ਤਿਆਰ ਕੀਤਾ ਹੈ, ਉਸ ਅਨੁਸਾਰ :


- ਵਿੱਤ ਮੰਤਰੀ ਅਤੇ ਬੈਂਕ ਆਫ ਕੈਨੇਡਾ ਲਗਾਤਾਰ ਆਰਥਿਕ ਬਾਜ਼ਾਰਾਂ ਉੱਪਰ ਨਜ਼ਰ ਰੱਖਣਗੇ ਅਤੇ ਬਾਕੀ ਮੁਲਕਾਂ ਉੱਪਰ ਉਨ੍ਹਾਂ ਦੇ ਪ੍ਰਭਾਵਾਂ ਦਾ ਅਧਿਐਨ ਕਰਨਗੇ।
-ਕੈਨੇਡਾ-ਯੂਰਪੀਅਨ ਯੂਨੀਅਨ ਸੰਮੇਲਨ ਵਿਖੇ ਵੀ ਆਰਥਿਕ ਮਾਮਲੇ ਉੱਪਰ ਵਿਚਾਰ ਹੋਵੇਗਾ, ਜਿਸ 'ਚ ਹਿੱਸਾ ਲੈਣ ਲਈ ਸ਼ੁੱਕਰਵਾਰ ਨੂੰ ਹਾਰਪਰ ਜਾ ਰਹੇ ਹਨ।
-ਆਰਥਿਕ ਮਾਮਲਿਆਂ 'ਤੇ ਚਰਚਾ ਲਈ ਸੰਸਦ ਦਾ ਸੈਸ਼ਨ ਬੁਲਾਇਆ ਜਾ ਰਿਹਾ ਹੈ।
-ਜੀ-20 ਮੁਲਕਾਂ ਦੀ ਬੈਠਕ ਵਿੱਚ ਕੈਨੇਡਾ ਵੀ ਹਿੱਸਾ ਲਵੇਗਾ। ਬੈਠਕ ਨਵੰਬਰ ਵਿੱਚ ਬ੍ਰਾਜ਼ੀਲ ਵਿਖੇ ਹੋਵੇਗੀ। ਕੈਨੇਡਾ ਨੇ ਜੀ-7 ਮੁਲਕਾਂ ਦੀ ਬੈਠਕ ਵੀ ਸੱਦੀ ਹੈ।
-ਸਰਕਾਰੀ ਖ਼ਰਚ ਉੱਪਰ ਕਾਬੂ ਕੀਤਾ ਜਾਵੇਗਾ।
-ਹਾਰਪਰ ਆਪਣੇ ਮੰਤਰੀਆਂ ਅਤੇ ਪ੍ਰੀਮੀਅਰਾਂ ਨਾਲ ਬੈਠਕ ਕਰਕੇ ਇਸ ਆਰਥਿਕ ਸੰਕਟ ਤੋਂ ਬਚਾਅ ਬਾਰੇ ਗੱਲਬਾਤ ਕਰਨਗੇ।
ਹਾਰਪਰ ਦਾ ਕਹਿਣਾ ਹੈ ਕਿ ਇਹ ਬਹੁਤ ਹੀ ਮੁਸ਼ਕਿਲ ਭਰਿਆ ਸਮਾਂ ਹੈ ਅਤੇ ਇਸ ਮੌਕੇ ਸਾਨੂੰ ਸਾਰਿਆਂ ਨੂੰ ਮਿਲਜੁਲ ਕੇ ਕੰਮ ਕਰਨ ਦੀ ਲੋੜ ਹੈ। ਜੇਕਰ ਅਸੀਂ ਇਸ ਮੌਕੇ ਇਹ ਕੋਸ਼ਿਸ਼ ਕਰੀਏ ਤਾਂ ਅਸੀਂ ਇਸ ਮੁਸ਼ਕਿਲ ਤੋਂ ਬਾਹਰ ਆ ਸਕਦੇ ਹਾਂ।

 
ਕੈਨੇਡੀਅਨ ਸ਼ੇਅਰ ਮਾਰਕੀਟ 'ਚੋਂ 75 ਅਰਬ ਡਾਲਰ ਇਕ ਦਿਨ 'ਚ ਉੱਡੇ PDF PRINT ਈ ਮੇਲ

ਵੈਨਕੂਵਰ, 9 ਅਕਤੂਬਰ (ਪ੍ਰੋ. ਗੁਰਵਿੰਦਰ ਸਿੰਘ ਧਾਲੀਵਾਲ)-ਤੇਲ ਦੀਆਂ ਘਟਦੀਆਂ ਕੀਮਤਾਂ ਅਤੇ ਦੁਨੀਆ ਭਰ ਵਿਚ ਪੂੰਜੀ ਨਿਵੇਸ਼ਕਾਂ ਵਿਚ ਮੰਦੀ ਦਾ ਡਰ ਇੰਨਾ ਵਧ ਗਿਆ ਹੈ ਕਿ ਦੁਨੀਆ ਭਰ ਦੇ ਸ਼ੇਅਰ ਬਾਜ਼ਾਰ ਡੁੱਬਦੇ ਜਾ ਰਹੇ ਹਨ। ਹਾਲਾਤ ਇਹ ਹੈ ਕਿ ਬੀਤੇ ਦਿਨ ਕੈਨੇਡਾ ਦਾ ਮੁੱਖ ਸ਼ੇਅਰ ਬਾਜ਼ਾਰ ਇਕ ਦਿਨ ਵਿਚ ਹੀ 1200 ਅੰਕ ਟੁੱਟ
ਅੱਗੇ ਪੜੋ....
 
<< Start < Prev 1 2 3 Next > End >>

Results 19 - 27 of 27
Programming and Design :: Mehra Media