|
ਸਿੱਖ ਸੰਸਥਾਵਾਂ ’ਚ ਸਾਬਤ ਸੂਰਤ ਬੱਚਿਆਂ ਨੂੰ ਹੀ ਦਾਖ਼ਲਾ ਮਿਲੇਗਾ: ਮੱਕੜ |
|
|
|
ਅੰਮ੍ਰਿਤਸਰ, 18 ਮਈ - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਵਾਰ ਆਪਣੇ ਵਿਦਿਅਕ ਅਦਾਰਿਆਂ ਵਿੱਚ ਸਾਬਤ ਸੂਰਤ ਬੱਚਿਆਂ ਨੂੰ ਹੀ ਦਾਖ਼ਲੇ ਦੇਣ ਦਾ ਫੈਸਲਾ ਕੀਤਾ ਗਿਆ ਹੈ। ਇਸੇ ਤਰ੍ਹਾਂ ਸ਼੍ਰੋਮਣੀ ਕਮੇਟੀ ਦੇ ਸਮੂਹ ਅਦਾਰਿਆਂ ਵਿੱਚ ਸਾਬਤ ਸੂਰਤ ਸਿੱਖ ਨੌਜਵਾਨਾਂ ਨੂੰ ਹੀ ਨੌਕਰੀ ਦਿੱਤੀ ਜਾਵੇਗੀ। ਇਹ ਖੁਲਾਸਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਨੇ ਕੀਤਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠ ਚੱਲਦੇ ਸਕੂਲਾਂ/ਕਾਲਜਾਂ ਵਿੱਚ ਭਾਵੇਂ ਪਹਿਲਾਂ ਵੀ ਸਿੱਖ ਬੱਚਿਆਂ ਨੂੰ ਹੀ ਤਰਜੀਹ ਦੇ ਆਧਾਰ ’ਤੇ ਦਾਖਲੇ ਦਿੱਤੇ ਜਾਂਦੇ ਸਨ ਪਰ ਇਸ ਵਿਦਿਅਕ ਸੈਸ਼ਨ 2012-13 ਤੋਂ ਇਸ ਮਾਮਲੇ ਵਿੱਚ ਵਧੇਰੇ ਸਖ਼ਤੀ ਕੀਤੀ ਜਾ ਰਹੀ ਹੈ। ਇਸ ਵਾਰ ਸਾਬਤ ਸੂਰਤ ਸਿੱਖ ਬੱਚਿਆਂ ਨੂੰ ਹੀ ਦਾਖ਼ਲੇ ਦਿੱਤੇ ਜਾਣਗੇ ਅਤੇ ਪਤਿਤ ਸਿੱਖ ਬੱਚਿਆਂ ਨੂੰ ਦਾਖ਼ਲਾ ਦੇਣ ਤੋਂ ਗੁਰੇਜ਼ ਕੀਤਾ ਜਾਵੇਗਾ। ਉਨ੍ਹਾਂ ਆਖਿਆ ਕਿ ਇਸੇ ਤਰ੍ਹਾਂ ਹੀ ਸ਼੍ਰੋਮਣੀ ਕਮੇਟੀ ਦੇ ਸਮੂਹ ਅਦਾਰਿਆਂ ਵਿੱਚ ਸਾਬਤ ਸੂਰਤ ਸਿੱਖ ਨੌਜਵਾਨਾਂ ਨੂੰ ਹੀ ਨੌਕਰੀਆਂ ਦਿੱਤੀਆਂ ਜਾਣਗੀਆਂ। ਇਸ ਵੇਲੇ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠ 100 ਤੋਂ ਵੱਧ
|
|
ਅੱਗੇ ਪੜੋ....
|
|
|
ਸਮੈਸਟਰ ਸਿੱਖਿਆ ਪ੍ਰਣਾਲੀ ਬਾਰੇ ਸਾਰੇ ਲੋਕ ਇਕਮੱਤ ਨਹੀਂ: ਮਲੂਕਾ |
|
|
|
ਮੁਹਾਲੀ, 18 ਮਈ - ਪੰਜਾਬ ਵਿੱਚ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਲਈ ਕਈ ਯੋਜਨਾਵਾਂ ਉਲੀਕੀਆਂ ਗਈਆਂ ਹਨ। ਇਨ੍ਹਾਂ ਯੋਜਨਾਵਾਂ ਤਹਿਤ ਜਿੱਥੇ ਅਧਿਆਪਕਾਂ ਦੀਆਂ ਖਾਲ੍ਹੀ ਪਈਆਂ ਅਸਾਮੀਆਂ ਨੂੰ ਭਰਿਆ ਜਾਵੇਗਾ, ਉੱਥੇ ਹੀ ਲੋੜ ਅਨੁਸਾਰ ਸਰਕਾਰੀ ਸਕੂਲਾਂ ਨੂੰ ਅੱਪਗਰੇਡ ਵੀ ਕੀਤਾ ਜਾਵੇਗਾ। ਇਹ ਪ੍ਰਗਟਾਵਾ ਪੰਜਾਬ ਦੇ ਸਿੱਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਕੀਤਾ। ਸਿੱਖਿਆ ਮੰਤਰੀ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।ਸਿੱਖਿਆ ਮੰਤਰੀ ਨੇ ਅੱਜ ਸਥਾਨਕ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਫੇਜ਼-3ਬੀ1 ਵਿਖੇ 58 ਨੇਤਰਹੀਣ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਵੀ ਵੰਡੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹਾਲ ਹੀ ਵਿੱਚ ਅਧਿਆਪਕ ਭਰਤੀ ਬੋਰਡ ਦਾ ਗਠਨ ਕੀਤਾ ਗਿਆ ਹੈ ਤੇ ਹੁਣ ਅਧਿਆਪਕਾਂ ਦੀ ਕੋਈ ਵੀ ਅਸਾਮੀ ਖਾਲ੍ਹੀ ਨਹੀਂ ਰਹੇਗੀ। ਇਕ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਇਹ ਬਹੁਤ ਮੰਦਭਾਗੀ ਗੱਲ ਹੈ ਕਿ ਸਿੱਖਿਆ ਦੇ ਸੁਧਾਰ ਲਈ ਕਰੋੜਾਂ ਰੁਪਏ ਖਰਚ ਕੀਤੇ
|
|
ਅੱਗੇ ਪੜੋ....
|
|
|
ਕੈਪਟਨ ਨੇ ਕਾਂਗਰਸੀ ਵਿਧਾਇਕਾਂ ਨੂੰ ਬਾਦਲਾਂ ਨਾਲ ਮੀਟਿੰਗਾਂ ਤੋਂ ਟੋਕਿਆ |
|
|
|
ਚੰਡੀਗੜ੍ਹ, 18 ਮਈ - ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀਆਂ ਕਾਂਗਰਸੀ ਵਿਧਾਇਕਾਂ ਨਾਲ ਹੁੰਦੀਆਂ ਰੁਟੀਨ ਅਤੇ ਦੋਸਤਾਨਾ ਮੀਟਿੰਗਾਂ ਨੂੰ ਗਲਤ ਢੰਗ ਨਾਲ ਪੇਸ਼ ਕਰਨ ਦੀ ਨਿੰਦਾ ਕੀਤੀ ਹੈ ਅਤੇ ਪਾਰਟੀ ਦੇ ਨੌਜਵਾਨ ਵਿਧਾਇਕਾਂ ਨੂੰ ਬਾਦਲਾਂ ਦੀਆਂ ਚਾਲਾਂ ਤੋਂ ਬਚਣ ਦੀ ਤਾਕੀਦ ਕੀਤੀ ਹੈ।ਉਨ੍ਹਾਂ ਦੋਸ਼ ਲਾਇਆ ਕਿ ਕੁਝ ਦਿਨਾਂ ਤੋਂ ਰਾਜ ਦਾ ਲੋਕ ਸੰਪਰਕ ਵਿਭਾਗ ਕਾਂਗਰਸੀ ਵਿਧਾਇਕਾਂ ਦੀਆਂ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਨਾਲ ਰੁਟੀਨ ’ਚ ਹੋਣ ਵਾਲੀਆਂ ਮੀਟਿੰਗਾਂ ਨੂੰ ਕਿਸੇ ਹੋਰ ਢੰਗ ਨਾਲ ਪੇਸ਼ ਕਰਨ ਦੇ ਯਤਨ ਕਰ ਰਿਹਾ ਹੈ। ਪੀ.ਸੀ.ਸੀ. ਪ੍ਰਧਾਨ ਨੇ ਕਿਹਾ ਕਿ ਅਕਾਲੀ ਹਾਲੇ ਵੀ ਕਾਂਗਰਸੀ ਵਰਕਰਾਂ ਨੂੰ ਤੰਗ ਪ੍ਰੇਸ਼ਾਨ ਕਰ ਰਹੇ ਹਨ, ਜੋ ਇਸੇ ਗਠਜੋੜ ਦੀ ਪਿਛਲੀ ਸਰਕਾਰ ਦੇ ਮੁਕਾਬਲੇ ਹੋਰ ਵੱਧ ਗਿਆ ਹੈ। ਅਜਿਹੇ ਸਮੇਂ ਵਿੱਚ ਕਾਨੂੰਨੀ ਰਾਹ
|
|
ਅੱਗੇ ਪੜੋ....
|
|
ਅੰਮ੍ਰਿਤਸਰ, 18 ਮਈ - ਪਾਕਿਸਤਾਨ ਵਾਲੇ ਪਾਸੇ ਬਣਾਈ ਗਈ ਆਈ.ਸੀ.ਪੀ. (ਸੰਗਠਿਤ ਚੈੱਕ ਪੋਸਟ) ’ਤੇ ਤਾਲਿਬਾਨ ਦੇ ਹਮਲੇ ਦੇ ਮੱਦੇਨਜ਼ਰ ਅਟਾਰੀ ਵਿਖੇ ਸਥਾਪਿਤ ਆਈ.ਸੀ.ਪੀ. ਦੀ ਸੁਰੱਖਿਆ ਲਈ ਬੀ.ਐਸ.ਐਫ. ਵੱਲੋਂ ਵਧੇਰੇ ਜਵਾਨ ਤਾਇਨਾਤ ਕੀਤੇ ਗਏ ਹਨ। ਪਾਕਿਸਤਾਨ ਖੂਫ਼ੀਆ ਏਜੰਸੀਆਂ ਵੱਲੋਂ ਦਹਿਸ਼ਤਗਰਦਾਂ ਵੱਲੋਂ ਮਿਲੀ ਧਮਕੀ ਨੂੰ ਧਿਆਨ ਵਿੱਚ ਰੱਖਦਿਆਂ ਪਾਕਿਸਤਾਨ ਰੇਂਜਰਜ਼ ਨੂੰ ਵਾਹਗਾ ਵਿਖੇ ਆਈ.ਸੀ.ਪੀ. ’ਤੇ ਚੌਕਸੀ ਵਧਾਉਣ ਦੀ ਸਲਾਹ ਦਿੱਤੀ ਗਈ ਸੀ। ਇਸ ਸਬੰਧੀ ਜਾਣਕਾਰੀ ਮਿਲਣ ਤੋਂ ਬਾਅਦ ਭਾਰਤੀ ਖੂਫੀਆ ਏਜੰਸੀਆਂ ਵੀ ਸਰਗਰਮ ਹੋ ਗਈਆਂ ਹਨ ਜਿਨ੍ਹਾਂ ਦੀ ਸੂਚਨਾ ਦੇ ਆਧਾਰ ’ਤੇ ਭਾਰਤ ਵਾਲੇ ਪਾਸੇ ਵੀ ਸਰਹੱਦ ’ਤੇ ਚੌਕਸੀ ਵਧਾ ਦਿੱਤੀ ਗਈ ਹੈ। ਬੀ.ਐਸ.ਐਫ. ਦੇ ਆਈ.ਜੀ. ਅਦਿੱਤਿਆ ਮਿਸ਼ਰਾ ਨੇ ਪੁਸ਼ਟੀ ਕਰਦਿਆਂ ਦੱਸਿਆ ਕਿ ਸਰਹੱਦ ਅਤੇ ਆਈ.ਸੀ.ਪੀ. ਵਿਖੇ ਚੌਕਸੀ ਵਧਾਈ ਗਈ ਹੈ ਅਤੇ ਸੁਰੱਖਿਆ ਲਈ ਵਧੇਰੇ ਸਰਹੱਦ ਵਿਖੇ ਹੁੰਦੀ ਝੰਡਾ ਉਤਾਰਨ ਦੀ ਰਸਮ ਸਮੇਂ
|
|
ਅੱਗੇ ਪੜੋ....
|
|
|
ਹੁਣ ਵਾਸ਼ਿੰਗਟਨ ’ਚ ਨਜ਼ਰ ਆਉਣਗੇ ਸਾਬਤ ਸੂਰਤ ਸਿੱਖ ਪੁਲੀਸ ਅਫ਼ਸਰ |
|
|
|
ਵਾਸ਼ਿੰਗਟਨ, 18 ਮਈ - ਅਮਰੀਕੀ ਰਾਜਧਾਨੀ ਵਾਸ਼ਿੰਗਟਨ ਵਿੱਚ ਛੇਤੀ ਹੀ ਸਾਬਤ ਸੂਰਤ ਸਿੱਖ ਪੁਲੀਸ ਅਫਸਰ ਡਿਊਟੀ ਦਿੰਦੇ ਨਜ਼ਰ ਆਉਣੇ। ਵਾਸ਼ਿੰਗਟਨ ਸਿਟੀ ਨੇ ਸਿੱਖ ਪੁਲੀਸ ਅਫਸਰਾਂ ਨੂੰ ਪਗੜੀ ਬੰਨ੍ਹਣ ਅਤੇ ਦਾਹੜੀ ਰੱਖਣ ਲਈ ਹਰੀ ਝੰਡੀ ਦੇ ਦਿੱਤੀ ਹੈ ਅਤੇ ਇਵੇਂ ਇਹ ਧਾਰਮਿਕ ਅਕੀਦਿਆਂ ਨੂੰ ਸਮੋਣ ਵਾਲਾ ਪਹਿਲਾ ਪ੍ਰਮੁੱਖ ਅਮਰੀਕੀ ਸ਼ਹਿਰ ਬਣ ਗਿਆ ਹੈ। ਵਾਸ਼ਿੰਗਟਨ ਮੈਟਰੋਪੋਲੀਟਨ ਪੁਲੀਸ ਡਿਪਾਰਟਮੈਂਟ (ਐਮ.ਪੀ.ਡੀ.) ਦੀ ਮੁਖੀ ਕੇਥੀ ਲੇਨੀਅਰ ਨੇ ਇਹ ਐਲਾਨ ਕਰਦਿਆਂ ਦੱਸਿਆ ਕਿ 4000 ਅਫਸਰਾਂ ਨੂੰ ਸਭਿਆਚਾਰਕ ਸਿਖਲਾਈ ਦਿਵਾਈ ਗਈ ਹੈ ਤਾਂ ਕਿ ਉਨ੍ਹਾਂ ਨੂੰ ਸਿੱਖ ਧਰਮ ਬਾਰੇ ਜਾਣੂ ਕਰਵਾਇਆ ਜਾ ਸਕੇ।
ਲੇਨੀਅਰ ਨੇ ਕਿਹਾ ਕਿ ਪਹਿਲਾਂ ਸਾਬਤ ਸੂਰਤ ਸਿੱਖ ਅਮਰੀਕੀ ਪੁਲੀਸ ਅਫਸਰ ਅਗਸਤ ’ਚ ਜੁਆਇਨ ਕਰ ਜਾਣਗੇ। ਸਿੱਖ ਨੂੰ ਆਪਣੇ ਧਾਰਮਿਕ ਅਕੀਦੇ ਤਹਿਤ ਪੱਗ ਬੰਨ੍ਹਣੀ, ਕੇਸ ਰੱਖਣੇ ਅਤੇ
|
|
ਅੱਗੇ ਪੜੋ....
|
|
|
|
<< Start < Prev 1 2 3 4 5 6 7 8 9 10 Next > End >>
|